
ਲਾਸ ਏਂਜਿਲਸ, (ਅਮਰੀਕਾ), 3 ਮਾਰਚ- 97ਵੇਂ ਆਸਕਰ ਪੁਰਸਕਾਰ ਸਮਾਰੋਹ ਵਿਚ 23 ਸ਼੍ਰੇਣੀਆਂ ਵਿਚ ਆਸਕਰ ਜੇਤੂਆਂ ਦਾ ਐਲਾਨ ਕੀਤਾ ਗਿਆ ਹੈ। ਐਡਰਿਅਨ ਬ੍ਰੌਡੀ ਨੇ ਫਿਲਮ ‘ਦਿ ਬਰੂਟਲਿਸਟ’ ਲਈ ਸਰਵੋਤਮ ਅਦਾਕਾਰ ਦਾ ਆਸਕਰ ਜਿੱਤਿਆ ਅਤੇ ਮਿੱਕੀ ਮੈਡੀਸਨ ਨੇ ਫਿਲਮ ‘ਅਨੋਰਾ’ ਲਈ ਸਰਵੋਤਮ ਅਦਾਕਾਰਾ ਦਾ ਆਸਕਰ ਜਿੱਤਿਆ। ਇਸ ਸਾਲ, ਫਿਲਮ ਅਨੋਰਾ ਨੇ ਸਰਵੋਤਮ ਤਸਵੀਰ, ਸਰਵੋਤਮ ਨਿਰਦੇਸ਼ਨ, ਸਰਵੋਤਮ ਸਕ੍ਰੀਨਪਲੇ, ਸਰਵੋਤਮ ਸੰਪਾਦਨ, ਸਰਵੋਤਮ ਅਦਾਕਾਰਾ ਸ਼੍ਰੇਣੀਆਂ ਵਿਚ ਵੱਧ ਤੋਂ ਵੱਧ 5 ਪੁਰਸਕਾਰ ਜਿੱਤੇ। ਦੂਜੇ ਨੰਬਰ ’ਤੇ ਫਿਲਮ ‘ਦ ਬਰੂਟਲਿਸਟ’ ਨੂੰ 3 ਪੁਰਸਕਾਰ ਮਿਲੇ ਹਨ।