
ਛੇਹਰਟਾ (ਅੰਮ੍ਰਿਤਸਰ ), 2 ਮਾਰਚ (ਪੱਤਰ ਪ੍ਰੇਰਕ) - ਸ੍ਰੀ ਗੁਰੂ ਅਮਰਦਾਸ ਜੀ ਦੇ ਵਿਰਾਸਤੀ ਘਰ ਗੁਰੂ ਕੇ ਮਹਿਲ (ਬਾਸਰਕੇ ਗਿਲਾਂ) ਦੀ ਕਾਰ ਸੇਵਾ ਦਾ ਟੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ,ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ,ਬਾਬਾ ਸਤਨਾਮ ਸਿੰਘ ਕਿਲਾ ਅਨੰਦਗੜ੍ਹ ਵਾਲਿਆਂ ਦੇ ਜਥੇਦਾਰ ਸਿੰਘ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੇ ਜਥੇਦਾਰ ਸਿੰਘ,ਸਾਬਕਾ ਵਜ਼ੀਰ ਜਥੇ:ਗੁਲਜ਼ਾਰ ਸਿੰਘ ਰਣੀਕੇ ਸ਼੍ਰੋਮਣੀ ਕਮੇਟੀ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ,ਬਾਬਾ ਸੁਬੇਗ ਸਿੰਘ ਨੇ ਲਗਾ ਕੇ ਰਸਮੀ ਤੌਰ ਤੇ ਸੇਵਾ ਅਰੰਭ ਕਰਵਾਈ। ਗੁਰੂ ਅਮਰਦਾਸ ਜੀ ਦੇ ਵਿਰਾਸਤੀ ਘਰ ਗੁਰੂ ਕੇ ਮਹਿਲ ਦੀ ਸੇਵਾ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਅਮਰੀਕ ਸਿੰਘ ਕਰਵਾ ਰਹੇ ਹਨ ।