

ਦੇਹਰਾਦੂਨ, 1 ਮਾਰਚ- 28 ਫਰਵਰੀ ਨੂੰ ਚਮੋਲੀ ਵਿਚ ਇਕ ਬਰਫ਼ ਦਾ ਤੋਦਾ ਡਿੱਗਣ ਦੀ ਘਟਨਾ ਵਾਪਰੀ ਸੀ, ਜਿਸ ਵਿਚ 55 ਲੋਕ ਇਸ ਹੇਠ ਫਸ ਗਏ ਸਨ। ਜਾਣਕਾਰੀ ਅਨੁਸਾਰ ਕੱਲ੍ਹ ਰਾਤ 8 ਵਜੇ ਤੱਕ, 33 ਲੋਕਾਂ ਨੂੰ ਬਚਾਇਆ ਜਾ ਚੁੱਕਾ ਸੀ ਤੇ ਅੱਜ ਸਵੇਰੇ 18 ਲੋਕਾਂ ਨੂੰ ਬਾਹਰ ਕੱਢਿਆ ਗਿਆ ਪਰ 8 ਲੋਕਾਂ ਦੀ ਭਾਲ ਅਜੇ ਜਾਰੀ ਹੈ। ਇਸ ਹਾਦਸੇ ਵਿਚ ਬਰਫ਼ ਹੇਠਾਂ ਦੱਬੇ 55 ਮਜ਼ਦੂਰਾਂ ਵਿਚ ਬਿਹਾਰ ਦੇ 11, ਉੱਤਰ ਪ੍ਰਦੇਸ਼ ਦੇ 11, ਉਤਰਾਖੰਡ ਦੇ 11, ਹਿਮਾਚਲ ਪ੍ਰਦੇਸ਼ ਦੇ 7, ਜੰਮੂ-ਕਸ਼ਮੀਰ ਦਾ 1 ਅਤੇ ਪੰਜਾਬ ਦਾ 1 ਵਿਅਕਤੀ ਸ਼ਾਮਿਲ ਹੈ। ਉਤਰਾਖੰਡ ਸਰਕਾਰ ਵਲੋਂ ਜਾਰੀ ਕੀਤੀ ਗਈ ਸੂਚੀ ਵਿਚ 13 ਮਜ਼ਦੂਰ ਅਜਿਹੇ ਹਨ, ਜਿਨ੍ਹਾਂ ਦੇ ਨਾਮ ਹਨ, ਪਰ ਉਨ੍ਹਾਂ ਦੇ ਪਤੇ ਅਤੇ ਮੋਬਾਈਲ ਨੰਬਰ ਨਹੀਂ ਹਨ। ਬਾਕੀ ਕਾਮਿਆਂ ਬਾਰੇ ਪੂਰੀ ਜਾਣਕਾਰੀ ਉਪਲਬਧ ਹੈ।