
ਭੁਵਨੇਸ਼ਵਰ 28 ਫਰਵਰੀ - ਈਡੀ, ਭੁਵਨੇਸ਼ਵਰ ਨੇ ਜੈਪਟਨਾ ਰੇਂਜ, ਕਾਲਾਹਾਂਡੀ ਦੱਖਣੀ ਡਿਵੀਜ਼ਨ, ਜ਼ਿਲ੍ਹਾ ਕਾਲਾਹਾਂਡੀ, ਓਡੀਸਾ ਦੇ ਜੰਗਲਾਤ ਰੇਂਜ ਅਧਿਕਾਰੀਆਂ ਦੇ ਦਫ਼ਤਰ ਅਤੇ ਰਿਹਾਇਸ਼ਾਂ 'ਤੇ ਮਨੀ ਮਿਊਲ ਖਾਤਿਆਂ ਦੇ ਮਾਮਲੇ ਵਿਚ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਮੁਹਿੰਮਾਂ ਦੌਰਾਨ, ਮਿਊਲ ਖਾਤਿਆਂ ਦੇ ਵੱਖ-ਵੱਖ ਏਟੀਐਮ ਕਾਰਡ, ਮੋਬਾਈਲ ਫੋਨ, ਕਢਵਾਉਣ ਦੀਆਂ ਸਲਿੱਪਾਂ, ਡਿਜੀਟਲ ਡਿਵਾਈਸ, ਅਪਰਾਧਕ ਦਸਤਾਵੇਜ਼ ਅਤੇ ਇਕ ਗੈਰ-ਕਾਨੂੰਨੀ ਸ਼ੱਕੀ ਬਾਘ ਦੀ ਚਮੜੀ ਜ਼ਬਤ ਕੀਤੀ ਗਈ ਹੈ ।