
ਨਵੀਂ ਦਿੱਲੀ, 21 ਫਰਵਰੀ- ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਮੈਂ ਅੱਜ ਅਹੁਦਾ ਨਹੀਂ ਸੰਭਾਲ ਸਕਾਂਗਾ, ਕਿਉਂਕਿ ਸਾਡੀਆਂ ਬਹੁਤ ਸਾਰੀਆਂ ਮੀਟਿੰਗਾਂ ਹਨ। ਮੁੱਖ ਮੰਤਰੀ ਨੇ ਪ੍ਰਦੂਸ਼ਣ ਨੂੰ ਘਟਾਉਣ, ਔਰਤਾਂ ਲਈ ਮੁਫ਼ਤ ਸਬਸਿਡੀਆਂ ਅਤੇ ਗੈਸ ਸਿਲੰਡਰਾਂ ਬਾਰੇ ਚਰਚਾ ਕਰਨ ਲਈ ਇਕ ਮੀਟਿੰਗ ਬੁਲਾਈ ਹੈ, ਇਸ ਲਈ ਮੈਂ ਕੱਲ੍ਹ ਅਹੁਦਾ ਸੰਭਾਲਾਂਗਾ। ਕਾਂਗਰਸ ਨੇਤਾ ਅਲਕਾ ਲਾਂਬਾ ਦੇ ਇਸ ਬਿਆਨ ’ਤੇ ਕਿ ਯਮੁਨਾ ਦੀ ਸਫ਼ਾਈ ਇਕ ਫੋਟੋ-ਅਪ ਹੈ, ਉਨ੍ਹਾਂ ਕਿਹਾ ਕਿ ਦੋ ਤਰ੍ਹਾਂ ਦੇ ਲੋਕ ਮੰਦਰਾਂ ਵਿਚ ਜਾਂਦੇ ਹਨ, ਜਿਨ੍ਹਾਂ ਕੋਲ ਵਿਸ਼ਵਾਸ ਹੈ ਅਤੇ ਜੋ ‘ਚੱਪਲ’ ਚੋਰੀ ਕਰਨ ਜਾਂਦੇ ਹਨ। ਜੋ ਚੱਪਲ ਚੋਰੀ ਕਰਨ ਜਾਂਦੇ ਹਨ ਉਹ ਸੋਚਦੇ ਹਨ ਕਿ ਹਰ ਕੋਈ ਅਜਿਹਾ ਕਰਨ ਲਈ ਉੱਥੇ ਹੈ। ਇਹ ਕਾਂਗਰਸ ਜਾਂ ‘ਆਪ’ ਦੀ ਗਲਤੀ ਨਹੀਂ ਹੈ, ਇਹ ਉਨ੍ਹਾਂ ਦੀ ਮਾਨਸਿਕਤਾ ਹੈ।