
ਪ੍ਰਯਾਗਰਾਜ, 22 ਫਰਵਰੀ- ਅੱਜ ਮਹਾਕੁੰਭ ਦਾ 41ਵਾਂ ਦਿਨ ਹੈ। ਮੇਲਾ ਖਤਮ ਹੋਣ ਵਿਚ 4 ਦਿਨ ਹੋਰ ਬਾਕੀ ਹਨ। ਮੁੱਖ ਮੰਤਰੀ ਯੋਗੀ ਅੱਜ ਨੌਂ ਘੰਟੇ ਮਹਾਕੁੰਭ ਵਿਚ ਰਹਿਣਗੇ ਤੇ ਮਹਾਸ਼ਿਵਰਾਤਰੀ ਇਸ਼ਨਾਨ ਦੀਆਂ ਤਿਆਰੀਆਂ ਦੇਖਣਗੇ। ਉਹ ਅਰੈਲ ਦੇ ਤ੍ਰਿਵੇਣੀ ਗੈਸਟ ਹਾਊਸ ਵਿਖੇ ਕੇਂਦਰੀ ਮੰਤਰੀ ਅਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਦਾ ਸਵਾਗਤ ਕਰਨਗੇ। ਨੱਢਾ ਅੱਜ ਸੰਗਮ ਵਿਚ ਇਸ਼ਨਾਨ ਕਰਨਗੇ। ਸ਼ਨੀਵਾਰ ਸਵੇਰੇ 8 ਵਜੇ ਤੱਕ, 33.10 ਲੱਖ ਸ਼ਰਧਾਲੂਆਂ ਨੇ ਸੰਗਮ ਵਿਚ ਇਸ਼ਨਾਨ ਕੀਤਾ। ਹੁਣ ਤੱਕ ਲਗਭਗ 59.64 ਕਰੋੜ ਸ਼ਰਧਾਲੂ ਇਸ਼ਨਾਨ ਕਰ ਚੁੱਕੇ ਹਨ।