
ਨਵੀਂ ਦਿੱਲੀ , 21 ਫਰਵਰੀ - ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਇਸ ਸਮੇਂ ਦੱਖਣੀ ਅਫਰੀਕਾ ਦੇ ਦੌਰੇ 'ਤੇ ਹਨ। ਉਹ ਦੱਖਣੀ ਅਫ਼ਰੀਕਾ ਦੀ ਰਾਜਧਾਨੀ ਜੋਹਾਨਸਬਰਗ ਵਿਚ ਚੱਲ ਰਹੀ ਜੀ-20 ਮੀਟਿੰਗ ਦੌਰਾਨ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਮਿਲੇ। ਦੋਵਾਂ ਆਗੂਆਂ ਵਿਚਕਾਰ ਸਿੱਧੀਆਂ ਉਡਾਣਾਂ ਅਤੇ ਕੈਲਾਸ਼ ਮਾਨਸਰੋਵਰ ਯਾਤਰਾ ਬਾਰੇ ਇਕ ਫਲਦਾਇਕ ਚਰਚਾ ਹੋਈ।