ਰਮੇਸ਼ ਬਿਧੂਰੀ ਵਿਰੁੱਧ ਕੀਤੀ ਜਾਵੇ ਸਖ਼ਤ ਕਾਰਵਾਈ- ਮੁੱਖ ਮੰਤਰੀ ਆਤਿਸ਼ੀ
ਨਵੀਂ ਦਿੱਲੀ, 22 ਜਨਵਰੀ- ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਕਾਲਕਾ ਜੀ ਹਲਕੇ ਦੇ ਸਾਰੇ ਇਲਾਕਿਆਂ ਵਿਚ, ਵੱਡੀ ਗਿਣਤੀ ਵਿਚ ਭਾਜਪਾ ਵਰਕਰ ਅਤੇ ਰਮੇਸ਼ ਬਿਧੂਰੀ ਦੇ ਭਤੀਜੇ ਹੋਣ ਦਾ ਦਾਅਵਾ ਕਰਨ ਵਾਲੇ ਲੋਕ ‘ਆਪ’ ਵਰਕਰਾਂ ਨੂੰ ਪਰੇਸ਼ਾਨ ਕਰ ਰਹੇ ਹਨ। ਰਮੇਸ਼ ਬਿਧੂਰੀ ਨੇ ‘ਆਪ’ ਵਰਕਰ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਭਾਜਪਾ ਵਿਚ ਦੁਬਾਰਾ ਸ਼ਾਮਿਲ ਹੋਣ ਲਈ ਕਿਹਾ ਤੇ ਜਦੋਂ ਉਸ ਨੇ ਕਿਹਾ ਕਿ ਉਹ ਹੁਣ ‘ਆਪ’ ਅਤੇ ਆਤਿਸ਼ੀ ਵਿਚ ਹੈ, ਤਾਂ ਬਿਧੂਰੀ ਨੇ ਕਿਹਾ ਕਿ ਇਹ ਅੱਤਵਾਦੀਆਂ ਦੀ ਪਾਰਟੀ ਹੈ ਅਤੇ ਆਤਿਸ਼ੀ 8 ਫਰਵਰੀ ਤੋਂ ਬਾਅਦ ਜੇਲ੍ਹ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਕਈ ਘਟਨਾਵਾਂ ਹਨ, ਭਾਜਪਾ ਉਮੀਦਵਾਰ ਰਮੇਸ਼ ਬਿਧੂਰੀ, ਉਸ ਦੇ ਵਰਕਰ ਅਤੇ ਭਤੀਜੇ ਚੋਣ ਨਹੀਂ ਲੜ ਰਹੇ ਹਨ, ਉਹ ਗੁੰਡਾਗਰਦੀ ਫੈਲਾ ਰਹੇ ਹਨ ਤੇ ਅਸੀਂ ਚੋਣ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਕਰਨ ਜਾ ਰਹੇ ਹਾਂ ਕਿ ਰਮੇਸ਼ ਬਿਧੂਰੀ, ਉਸ ਦੇ ਵਰਕਰਾਂ ਅਤੇ ਭਤੀਜਿਆਂ ਵਿਰੁੱਧ ਐਫ਼.ਆਈ.ਆਰ. ਦਰਜ ਕਰ ਸਖ਼ਤ ਕਾਰਵਾਈ ਕੀਤੀ ਜਾਵੇ।