JALANDHAR WEATHER

ਕੈਲਗਰੀ ਵਿਚ ਰਾਤ ਸਮੇਂ ਲੱਗੇ ਬਿਜਲੀ ਦੇ ਕੱਟ ਤੋਂ ਲੋਕ ਪ੍ਰੇਸ਼ਾਨ

ਕੈਲਗਰੀ 22 ਜਨਵਰੀ (ਜਸਜੀਤ ਸਿੰਘ ਧਾਮੀ)-ਪੰਜਾਬੀਆਂ ਦੀ ਸੰਘਣੀ ਵਸੋ ਵਾਲੇ ਇਲਾਕੇ ਨੌਰਥ ਈਸਟ ਵਿਚ ਬਿਜਲੀ ਦੇ ਲੱਗੇ ਕੱਟ ਤੋਂ ਇਲਾਕਾ ਨਿਵਾਸੀ ਪ੍ਰੇਸ਼ਾਨ ਹਨ। ਜਦੋਂ ਲੋਕ ਆਪਣੇ ਘਰਾਂ ਵਿਚ ਪਰਿਵਾਰਾਂ ਨਾਲ ਬੈਠੇ ਰਾਤ ਦਾ ਖਾਣਾ ਖਾ ਰਹੇ ਸਨ ਤਾਂ ਅਚਾਨਕ ਬਿਜਲੀ ਚਲੀ ਗਈ। ਲੋਕਾਂ ਵਿਚ ਬਿਜਲੀ ਜਾਣ ਕਰਕੇ ਹਾਹਾਕਾਰ ਮਚ ਗਈ। ਤਕਰੀਬਨ ਖ਼ਬਰ ਲਿਖਣ ਸਮੇਂ ਤੱਕ ਇਕ ਘੰਟਾ ਤੀਹ ਮਿੰਟ ਹੋ ਗਏ ਹਨ। ਲੋਕ ਘਰਾਂ ਵਿਚ ਹਨੇਰੇ ਵਿਚ ਬੈਠੇ ਹਨ। ਬਿਜਲੀ ਸੈਡਲਰਿਜ, ਟੈਰਾਡਿਲ, ਹੋਮਸਟਿਡ ਸਮੇਤ ਨਾਲ ਲੱਗਦੇ ਇਲਾਕੇ ਵਿਚ ਸਪਲਾਈ ਬੰਦ ਹੈ। ਬਿਜਲੀ ਸਪਲਾਈ ਮਹਿਕਮੇ ਨੂੰ ਫੋਨ ਕਰਨ ’ਤੇ ਉਹ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ