ਅੱਜ ਯੋਗੀ ਆਦਿੱਤਿਆਨਾਥ ਤੇ ਇਨਫੋਸਿਸ ਦੀ ਚੇਅਰਪਰਸਨ ਲਗਾਉਣਗੇ ਮਹਾਕੁੰਭ ’ਚ ਡੁਬਕੀ
ਪ੍ਰਯਾਗਰਾਜ, 22 ਜਨਵਰੀ- ਅੱਜ ਮਹਾਕੁੰਭ ਦਾ ਦਸਵਾਂ ਦਿਨ ਹੈ। ਅੱਜ ਮਹਾਕੁੰਭ ਵਿਚ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਕੈਬਨਿਟ ਦੀ ਮੀਟਿੰਗ ਕਰਨਗੇ ਅਤੇ ਫਿਰ ਇਸ਼ਨਾਨ ਕਰਨਗੇ। ਇਸ ਦੇ ਨਾਲ ਹੀ ਅੱਜ ਇਨਫੋਸਿਸ ਫਾਊਂਡੇਸ਼ਨ ਦੀ ਚੇਅਰਪਰਸਨ ਅਤੇ ਰਾਜ ਸਭਾ ਸੰਸਦ ਮੈਂਬਰ ਸੁਧਾ ਮੂਰਤੀ ਵੀ ਮਹਾਕੁੰਭ ਵਿਚ ਪਵਿੱਤਰ ਡੁਬਕੀ ਲਗਾਉਣਗੀਆਂ।