ਤਲਵੰਡੀ ਭਾਈ ਵਿਖੇ ਕਿਸਾਨਾਂ ਨੇ ਰੇਲ ਮਾਰਗ ਤੇ ਲਗਾਇਆ ਧਰਨਾ
ਤਲਵੰਡੀ ਭਾਈ, (ਬਠਿੰਡਾ), 18 ਦਸੰਬਰ (ਕੁਲਜਿੰਦਰ ਸਿੰਘ ਗਿੱਲ)- ਕਿਸਾਨ ਜਥੇਬੰਦੀਆਂ ਵਲੋਂ ਰੇਲ ਆਵਾਜਾਈ ਠੱਪ ਕਰਨ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਤਲਵੰਡੀ ਭਾਈ ਵਿਖ਼ੇ ਫ਼ਿਰੋਜ਼ਪੁਰ ਲੁਧਿਆਣਾ ਰੇਲ ਮਾਰਗ ’ਤੇ ਧਰਨਾ ਮਾਰ ਕੇ ਰੇਲ ਆਵਾਜਾਈ ਠੱਪ ਕਰ ਦਿੱਤੀ ਗਈ।