JALANDHAR WEATHER

ਪੁਲਿਸ ਨੇ ਵੱਡੀ ਮਾਤਰਾ ’ਚ ਕੱਚੀ ਲਾਹਣ ਤੇ ਦੇਸੀ ਸ਼ਰਾਬ ਕੀਤੀ ਬਰਾਮਦ

ਅਟਾਰੀ, (ਅੰਮ੍ਰਿਤਸਰ), 18 ਦਸੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਡੀ.ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਸਤਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਅਮਲ ਕਰਦਿਆਂ ਪੁਲਿਸ ਥਾਣਾ ਘਰਿੰਡਾ ਵਲੋਂ ਭਾਰਤ ਪਾਕਿਸਤਾਨ ਸਰਹੱਦ ’ਤੇ ਵਸੇ ਭਾਰਤੀ ਪਿੰਡ ਮੁਹਾਵਾ ਤੋਂ ਬਾਵਾ ਸਿੰਘ ਪੁੱਤਰ ਮੁਖਤਾਰ ਸਿੰਘ ਦੇ ਘਰੋਂ 800 ਕਿਲੋ ਲਾਹਣ ਅਤੇ 30 ਐਮ.ਐਲ. ਨਜਾਇਜ਼ ਦੇਸੀ ਸ਼ਰਾਬ ਫੜ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਇਸ ਸੰਬੰਧੀ ਪੁਲਿਸ ਹੋਰ ਵੀ ਨਜ਼ਦੀਕ ਦੇ ਖੇਤਰ ਵਿਚ ਛਾਣਬੀਨ ਕਰ ਰਹੀ ਹੈ ਤੇ ਅਗਰ ਇਸ ਸੰਬੰਧੀ ਕੋਈ ਹੋਰ ਵੀ ਵਿਅਕਤੀ ਪਾਏ ਗਏ ਤਾਂ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕਰਕੇ ਪਰਚਾ ਦਰਜ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ