ਅੱਜ ਲੋਕ ਤੇ ਰਾਜ ਸਭਾ ’ਚ ਚਰਚਾ ਲਈ ਰੱਖੇ ਜਾਣਗੇ ਦੋ ਦੋ ਬਿੱਲ
ਨਵੀਂ ਦਿੱਲੀ, 18 ਦਸੰਬਰ- ਅੱਜ ਸੰਸਦ ਦੇ ਸਰਦ ਰੁੱਤ ਸੈਸ਼ਨ ਦਾ 18ਵਾਂ ਦਿਨ ਹੈ। ਕੱਲ੍ਹ ਰਾਜ ਸਭਾ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਾਸ਼ਣ ਨਾਲ ਸੰਵਿਧਾਨ ’ਤੇ ਚਰਚਾ ਪੂਰੀ ਹੋ ਗਈ। ਸੰਸਦ ਦੀ ਆਮ ਕਾਰਵਾਈ ਅੱਜ ਤੋਂ 20 ਦਸੰਬਰ ਤੱਕ ਜਾਰੀ ਰਹੇਗੀ। ਅੱਜ ਲੋਕ ਸਭਾ ਅਤੇ ਰਾਜ ਸਭਾ ਵਿਚ ਦੋ-ਦੋ ਬਿੱਲ ਚਰਚਾ ਲਈ ਰੱਖੇ ਜਾਣਗੇ। ਲੋਕ ਸਭਾ ਵਿਚ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਮਾਲ ਢੋਆ-ਢੁਆਈ ਨਾਲ ਸੰਬੰਧਿਤ ‘ਦਿ ਬਿੱਲ ਆਫ ਲੇਡਿੰਗ ਬਿੱਲ, 2024’ ਪੇਸ਼ ਕਰਨਗੇ ਅਤੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਸਦਨ ਦੇ ਸਾਹਮਣੇ ‘ਦਿ ਆਇਲਫੀਲਡਜ਼ (ਰੈਗੂਲੇਸ਼ਨ ਐਂਡ ਡਿਵੈਲਪਮੈਂਟ) ਸੋਧ ਬਿੱਲ, 2024’ ਪੇਸ਼ ਕਰਨਗੇ। ਦੂਜੇ ਪਾਸੇ, ਰਾਜ ਸਭਾ ਵਿਚ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ‘ਦਿ ਬੈਂਕਿੰਗ ਕਾਨੂੰਨ (ਸੋਧ) ਬਿੱਲ, 2024’ ਪਾਸ ਕਰਨ ਦਾ ਪ੍ਰਸਤਾਵ ਕਰੇਗੀ। ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਦਨ ਦੇ ਵਿਚਾਰ ਲਈ ‘ਦਿ ਡਿਜ਼ਾਸਟਰ ਮੈਨੇਜਮੈਂਟ (ਸੋਧ) ਬਿੱਲ, 2024’ ਪੇਸ਼ ਕਰਨਗੇ। ਇਹ ਬਿੱਲ ਲੋਕ ਸਭਾ ਵਿਚ ਪਾਸ ਹੋ ਗਿਆ ਹੈ।