ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ
ਗੁਰੂ ਹਰ ਸਹਾਏ, (ਫ਼ਿਰੋਜ਼ਪੁਰ), 18 ਦਸੰਬਰ (ਕਪਿਲ ਕੰਧਾਰੀ)- ਗੁਰੂ ਹਰ ਸਹਾਏ ਹਲਕੇ ਵਿਚ ਅੱਜ ਦਸੰਬਰ ਮਹੀਨੇ ਦੀ ਪਹਿਲੀ ਪਈ ਸੰਘਣੀ ਧੁੰਦ ਅਤੇ ਸੀਤ ਲਹਿਰ ਨੇ ਲੋਕਾਂ ਨੂੰ ਠਾਰ ਦਿੱਤਾ, ਉੱਥੇ ਹੀ ਧੁੰਦ ਕਰਕੇ ਰਾਹਗੀਰਾਂ ਤੇ ਸਕੂਲੀ ਬੱਚਿਆਂ ਨੂੰ ਵੀ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਦੇ ਦੋਵਾਂ ਪਾਸੇ ਧੁੰਦ ਹੋਣ ਕਰਕੇ ਰਾਹਗੀਰ ਆਪਣੀ ਮੰਜ਼ਿਲ ’ਤੇ ਹੌਲੀ ਹੌਲੀ ਜਾਂਦੇ ਦਿਖਾਈ ਦਿੱਤੇ। ਖੇਤੀਬਾੜੀ ਮਾਹਰਾਂ ਅਨੁਸਾਰ ਇਹ ਧੁੰਦ ਕਣਕ ਦੀ ਫਸਲ ਦੇ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗੀ।