ਨਿੱਜੀ ਹਸਪਤਾਲ ਵਿਚ ਕਰ ਵਿਭਾਗ ਦੀ ਛਾਪੇਮਾਰੀ
ਲੁਧਿਆਣਾ, 18 ਦਸੰਬਰ (ਜਗਮੀਤ ਸਿੰਘ)- ਸ਼ਹਿਰ ਦੇ ਇਕ ਨਾਮੀ ਨਿੱਜੀ ਹਸਪਤਾਲ ਵਿਚ ਸਵੇਰੇ-ਸਵੇਰੇ ਕਰ ਵਿਭਾਗ ਦੀਆਂ ਟੀਮਾਂ ਵਲੋਂ ਕਰ ਚੋਰੀ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਹਸਪਤਾਲ ਪ੍ਰਬੰਧਕਾਂ ਉਪਰ ਬਿੱਲਾਂ ਵਿਚ ਘਪਲੇਬਾਜ਼ੀ ਦੇ ਸ਼ੱਕ ਵਿਚ ਇਹ ਛਾਪੇਮਾਰੀ ਕੀਤੀ ਗਈ ਹੈ। ਕਰ ਵਿਭਾਗ ਦੇ ਅਧਿਕਾਰੀਆਂ ਵਲੋਂ ਹਸਪਤਾਲ ਦੇ ਡਾਕਟਰਾਂ ਕੋਲੋਂ ਵੀ ਪੁਛਗਿੱਛ ਕੀਤੀ ਜਾ ਰਹੀ ਹੈ।