ਸੰਯੁਕਤ ਕਿਸਾਨ ਮੋਰਚਾ ਵਲੋਂ ਜਲੰਧਰ ਦਾ ‘ਰੇਲ ਰੋਕੂ ਪ੍ਰੋਗਰਾਮ ਲੋਹੀਆਂ ਜੰਕਸ਼ਨ ਸਟੇਸ਼ਨ’ ’ਤੇ ਭਲਕੇ ਨੂੰ - ਪ੍ਰਧਾਨ ਅਲੀਵਾਲ, ਪ੍ਰਧਾਨ ਰਾਈਵਾਲ
ਲੋਹੀਆਂ ਖਾਸ (ਜਲੰਧਰ), 17 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਰੂਪ ’ਚ ਕੇਂਦਰ ਸਰਕਾਰ ਦੇ ਕੰਨ ਖੋਲ੍ਹਣ ਲਈ ‘ਰੇਲ ਰੋਕੂ ਪ੍ਰੋਗਰਾਮ ਲੋਹੀਆਂ ਦੇ ਜੰਕਸ਼ਨ ਰੇਲਵੇ ਸਟੇਸ਼ਨ’ ’ਤੇ ਮਿਤੀ 18 ਦਸੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ। ਇਸ ਦੀ ਜਾਣਕਾਰੀ ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਦੇ ਸੂਬਾ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਅਲੀਵਾਲ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਲੋਹੀਆਂ ਸਰਕਲ ਦੇ ਪ੍ਰਧਾਨ ਸਤਨਾਮ ਸਿੰਘ ਰਾਈਵਾਲ ਨੇ ‘ਅਜੀਤ’ ਨਾਲ ਸਾਂਝੀ ਕਰਦਿਆਂ ਕਿਹਾ ਕਿ ਇਸ ਰੇਲ ਰੋਕੂ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਕਿਸਾਨ ਠੀਕ 11 ਵਜੇ ਤੋਂ ਪਹਿਲਾਂ ਲੋਹੀਆਂ ਦੇ ਰੇਲਵੇ ਸ਼ਟੇਸ਼ਨ ’ਤੇ ਪੁੱਜ ਜਾਣ।