JALANDHAR WEATHER

ਸਾਡੀ ਸਰਕਾਰ ਉੜੀਸਾ ਵਿਚ ਕਾਰੋਬਾਰ ਕਰਨ ਦੀ ਸੌਖ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 24 ਨਵੰਬਰ (ਏ.ਐਨ.ਆਈ.) : ਉੜੀਸਾ ਨੂੰ ਨਿਵੇਸ਼ਕਾਂ ਲਈ ਤਰਜੀਹੀ ਸਥਾਨ ਬਣਾਉਣ ਦੀ ਸਰਕਾਰ ਦੀ ਕੋਸ਼ਿਸ਼ 'ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਉੜੀਸਾ ਵਿਚ ਕਾਰੋਬਾਰ ਕਰਨ ਦੀ ਸੌਖ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਇਸ ਦੇ ਜ਼ਰੀਏ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।  ਉਤਕਰਸ਼ ਉਤਕਲ ਸੰਮੇਲਨ (ਪਹਿਲਾਂ ਮੇਕ-ਇਨ-ਓਡੀਸ਼ਾ) ਰਾਜ ਦਾ ਮੁੱਖ ਨਿਵੇਸ਼ ਸੰਮੇਲਨ ਹੈ, ਜਿਸ ਦਾ ਉਦੇਸ਼ ਟਿਕਾਊ ਉਦਯੋਗਿਕ ਵਿਕਾਸ ਲਈ ਸਹਿਯੋਗ ਅਤੇ ਭਾਈਵਾਲੀ ਨੂੰ ਉਤਸ਼ਾਹਿਤ ਕਰਨਾ ਹੈ। ਰਾਸ਼ਟਰੀ ਰਾਜਧਾਨੀ ਵਿਚ ' ਉੜੀਸਾ ਪਰਬਾ 2024' ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਮੋਦੀ ਨੇ ਉਕਿਹਾ ਹੈ ਕਿ ਜਿਵੇਂ ਹੀ ਉੜੀਸਾ ਵਿਚ ਨਵੀਂ ਸਰਕਾਰ ਬਣੀ, ਪਹਿਲੇ 100 ਦਿਨਾਂ ਵਿਚ 45 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਗਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ