ਪਹਾੜਾਂ 'ਤੇ ਬਰਫ਼ਬਾਰੀ ਨਾਲ ਹੁਣ ਹੋਰ ਵਧੇਗੀ ਠੰਢ
ਨਵੀਂ ਦਿੱਲੀ , 24 ਨਵੰਬਰ - ਦੇਸ਼ ਭਰ 'ਚ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਪਹਾੜਾਂ 'ਤੇ ਬਰਫ਼ਬਾਰੀ ਕਾਰਨ ਠੰਢ ਵਧਣ ਲੱਗੀ ਹੈ । ਇਹੀ ਕਾਰਨ ਹੈ ਕਿ ਉੱਤਰੀ ਭਾਰਤ 'ਚ ਬਰਫੀਲੀ ਹਵਾ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਤੇ ਦਿੱਲੀ, ਪੰਜਾਬ, ਯੂਪੀ ਤੇ ਬਿਹਾਰ 'ਚ ਤਾਪਮਾਨ ਡਿੱਗ ਰਿਹਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਦਿੱਲੀ, ਪੰਜਾਬ, ਹਰਿਆਣਾ, ਹਿਮਾਚਲ, ਯੂਪੀ ਤੇ ਉਤਰਾਖੰਡ ਦੇ ਕਈ ਜ਼ਿਲ੍ਹਿਆਂ 'ਚ ਧੁੰਦ ਪੈਣ ਦੀ ਸੰਭਾਵਨਾ ਜਤਾਈ ਹੈ।