ਰੂੜੇਕੇ ਕਲਾਂ ਵਿਖੇ ਜ਼ਮੀਨ ਦੀ ਵੰਡ ਨੂੰ ਲੈ ਕੇ ਵਿਅਕਤੀ ਦਾ ਕਤਲ
ਬਰਨਾਲਾ/ਰੂੜੇਕੇ ਕਲਾਂ ,24 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਰੂੜੇਕੇ ਕਲਾਂ ਵਿਖੇ ਜ਼ਮੀਨ ਦੀ ਵੰਡ ਨੂੰ ਲੈ ਕੇ ਇਕ ਵਿਅਕਤੀ ਦਾ ਰਾਤ ਸਮੇਂ ਕਤਲ ਹੋਇਆ ਹੈ। ਮ੍ਰਿਤਕ ਵਿਅਕਤੀ ਦੇ ਪੁੱਤਰ, ਪਤਨੀ, ਸੱਸ ਤੇ ਸਹੁਰੇ ਖ਼ਿਲਾਫ਼ ਥਾਣਾ ਰੂੜੇਕੇ ਕਲਾਂ ਵਿਖੇ ਮਾਮਲਾ ਦਰਜ ਹੋਇਆ ਹੈ। ਪੁਲਿਸ ਨੂੰ ਦਿੱਤੇ ਬਿਆਨ ਰਾਹੀਂ ਮ੍ਰਿਤਕ ਵਿਅਕਤੀ ਦੀ ਮਾਤਾ ਗੁਰਮੀਤ ਕੌਰ ਨੇ ਦੱਸਿਆ ਕਿ ਉਸ ਦੇ ਲੜਕੇ ਹਰਜਿੰਦਰ ਸਿੰਘ ਜਿੰਦੀ ਉਮਰ ਕਰੀਬ 48 ਸਾਲ ਦਾ ਵਿਆਹ 19 ਸਾਲ ਪਹਿਲਾ ਵੀਰਪਾਲ ਕੌਰ ਪੁੱਤਰੀ ਦੁੱਲਾ ਸਿੰਘ ਵਾਸੀ ਭੁਪਾਲ ਪਲਾਟ ਨਾਲ ਹੋਈ ਸੀ। ਉਸ ਦੇ ਪੁੱਤਰ ਦੀ ਪਤਨੀ ਅਤੇ ਪੁੱਤਰ ਉਸ ਨਾਲ ਜ਼ਮੀਨ ਦੀ ਵੰਡ ਨੂੰ ਲੈ ਕੇ ਲੜਾਈ ਝਗੜਾ ਕਰਦੇ ਰਹਿੰਦੇ ਸਨ। ਰਾਤ ਸਮੇਂ ਉਸ ਦੇ ਪੁੱਤਰ ਹਰਜਿੰਦਰ ਸਿੰਘ ਜਿੰਦੀ ਦੀ ਉਸ ਦੇ ਪੁੱਤਰ ਜਸਪ੍ਰੀਤ ਸਿੰਘ, ਪਤਨੀ ਵੀਰਪਾਲ ਕੌਰ, ਸਹੁਰਾ ਦੁੱਲਾ ਸਿੰਘ, ਸੱਸ ਰਾਣੀ ਕੌਰ ਨੇ ਲੱਕੜ ਦੇ ਬਾਹੇ ਨਾਲ ਕੁੱਟਮਾਰ ਕਰ ਰਹੇ ਸਨ। ਉਸ ਦੇ ਪੋਤੇ ਨੇ ਲੱਕੜ ਦਾ ਬਾਹਾ ਉਸ ਦੇ ਪੁੱਤਰ ਦੇ ਸਿਰ ਵਿਚ ਮਾਰਿਆ। ਉਸ ਦੇ ਪੋਤਰੇ ਤੇ ਨੂੰਹ ਨੇ ਉਸ ਦੇ ਪੁੱਤਰ ਦੇ ਗਲ ਵਿਚ ਪਰਨਾ ਪਾ ਕੇ ਗਲਾ ਘੁਟ ਦਿੱਤਾ ।