JALANDHAR WEATHER

ਪਿੰਡ ਫ਼ਤਹਿਗੜ੍ਹ ਦੇ ਸਰਪੰਚ ਅਮਰੀਕ ਸਿੰਘ ਅਤੇ ਚੁਣੇ ਪੰਚ ਸਨਮਾਨਿਤ

ਧਰਮਗੜ੍ਹ, 16 ਅਕਤੂਬਰ (ਗੁਰਜੀਤ ਸਿੰਘ ਚਹਿਲ) - ਪਿੰਡ ਫ਼ਤਹਿਗੜ੍ਹ ਦੀ ਰਿਜ਼ਰਵ ਸੀਟ ਤੋਂ ਸਰਪੰਚ ਬਣੇ ਅਮਰੀਕ ਸਿੰਘ ਅਤੇ ਸਾਰੇ ਹੀ ਪੰਚਾਂ ਨੂੰ ਜਥੇਦਾਰ ਗੁਰਲਾਲ ਸਿੰਘ ਫ਼ਤਹਿਗੜ੍ਹ ਅਤੇ ਮੈਬਰ ਸ਼੍ਰੋਮਣੀ ਕਮੇਟੀ ਬੀਬੀ ਜਸਪਾਲ ਕੌਰ ਦੇ ਗ੍ਰਹਿ ਵਿਖੇ ਨੰਬਰਦਾਰ ਸੁਰਿੰਦਰ ਸਿੰਘ, ਜਥੇ. ਬਲਜੀਤ ਸਿੰਘ, ਕਾਲਾ ਸਿੱਧੂ, ਲਵਪਰੀਤ ਸਿੰਘ ਅਤੇ ਜਗਮੇਲ ਸਿੰਘ ਪਸ਼ੌਰੀਆ ਨੇ ਸਨਮਾਨਿਤ ਕੀਤਾ । ਇਸ ਪਿੰਡ ਦੇ ਵਾਰਡ 1 ਤੋਂ ਕਾਲਾ ਸਿੰਘ, ਵਾਰਡ 3 ਤੋਂ ਸਤਿਗੁਰ ਸਿੰਘ, ਵਾਰਡ 4 ਤੋਂ ਬਿੰਦਰ ਸਿੰਘ, ਵਾਰਡ 5 ਤੋਂ ਕੁਲਦੀਪ ਸਿੰਘ, ਵਾਰਡ 6 ਤੋਂ ਗੋਗੀ ਸਿੰਘ, ਵਾਰਡ 7 ਤੋਂ ਨਿਰਮਲ ਸਿੰਘ, ਵਾਰਡ 8 ਤੋਂ ਦੀਵਾਨ ਚੰਦ, ਵਾਰਡ 9 ਤੋਂ ਜੱਗਾ ਖ਼ਾਨ ਪੰਚ ਚੁਣੇ ਗਏ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ