JALANDHAR WEATHER

ਪਿੰਡ ਸੁਧ ਸਿੰਘ ਵਾਲਾ ਦੇ ਬਲਦੇਵ ਸਿੰਘ ਗਿੱਲ ਬਣੇ ਸਰਪੰਚ

ਮੱਲਾਂਵਾਲਾ, 16 ਅਕਤੂਬਰ (ਬਲਬੀਰ ਸਿੰਘ ਜੋਸਨ)-ਪੰਜਾਬ ਭਰ ਵਿਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਬਲਾਕ ਘੱਲ ਖੁਰਦ ਤੇ ਪਿੰਡ ਸੁਧ ਸਿੰਘ ਵਾਲਾ ਦੇ ਨੌਜਵਾਨ ਬਲਦੇਵ ਸਿੰਘ ਗਿੱਲ ਸਰਪੰਚ ਚੁਣੇ ਗਏ। ਪਿੰਡ ਸੁਧ ਸਿੰਘ ਵਾਲਾ ਵਿਖੇ ਸਰਪੰਚੀ ਨੂੰ ਲੈ ਕੇ ਪਿੰਡ ਦੇ ਹੀ ਨੌਜਵਾਨ ਬਲਦੇਵ ਸਿੰਘ ਗਿੱਲ ਅਤੇ ਗੁਰਜੀਤ ਸਿੰਘ ਮੱਲ੍ਹੀ ਚੋਣ ਮੈਦਾਨ ਵਿਚ ਸਨ। ਪਿੰਡ ਸੁਧ ਸਿੰਘ ਵਾਲਾ ਦੇ ਪੋਲਿੰਗ ਬੂਥ ਉਤੇ ਪਈਆਂ ਵੋਟਾਂ ਵਿਚ ਬਲਦੇਵ ਸਿੰਘ ਗਿੱਲ ਨੂੰ 446 ਵੋਟਾਂ ਅਤੇ ਗੁਰਜੀਤ ਸਿੰਘ ਮੱਲ੍ਹੀ ਨੂੰ 381 ਵੋਟਾਂ ਪਈਆਂ, ਜਿਸ ਕਾਰਨ ਬਲਦੇਵ ਸਿੰਘ ਗਿੱਲ ਨੇ ਆਪਣੇ ਵਿਰੋਧੀ ਗੁਰਜੀਤ ਸਿੰਘ ਮੱਲ੍ਹੀ ਨੂੰ 65 ਵੋਟਾਂ ਦੇ ਫਰਕ ਨਾਲ ਹਰਾ ਕੇ ਸਰਪੰਚ ਬਣ ਗਏ ਅਤੇ ਕਾਰਜ ਸਿੰਘ ਗਿੱਲ, ਗੁਰਬੀਰ ਕੌਰ ਤੇ ਕੁਲਦੀਪ ਖਲਾਰਾ ਵੀ ਮੈਂਬਰ ਪੰਚਾਇਤ ਚੁਣੇ ਗਏ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ