JALANDHAR WEATHER

ਬਲਗੀਤ ਕੌਰ ਬਣੇ ਪਿੰਡ ਅਖਾੜਾ ਦੇ ਸਰਪੰਚ

ਜਗਰਾਉਂ, 16 ਅਕਤੂਬਰ (ਕੁਲਦੀਪ ਸਿੰਘ ਲੋਹਟ)-ਪਿੰਡ ਅਖਾੜਾ ਵਿਚ ਸਰਪੰਚੀ ਉਤੇ 4 ਪੰਚਾਂ ਲਈ ਸਰਬਸੰਮਤੀ ਹੋਣ ਤੋਂ ਬਾਅਦ ਪੰਚੀ ਦੇ 5 ਉਮੀਦਵਾਰ ਚੋਣ ਮੈਦਾਨ ਵਿਚ ਸਨ ਜਿਨ੍ਹਾਂ ਵਿਚ ਹਾਲ ਹੀ ਵਿਚ ਚੁਣੇ ਗਏ ਸਰਪੰਚ ਬਲਗੀਤ ਕੌਰ ਧੜੇ ਦੇ 5 ਮੈਂਬਰਾਂ ਨੇ ਜਿੱਤ ਦਰਜ ਕੀਤੀ ਜਦਕਿ ਦੂਜੇ ਧੜ੍ਹੇ ਦੇ ਮੈਂਬਰ ਪਛੜ ਗਏ। ਪਿੰਡ ਅਖਾੜਾ ਜਨਰਲ ਔਰਤ ਲਈ ਰਾਖਵਾਂ ਸੀ ਤੇ ਬਲਗੀਤ ਕੌਰ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਸਨ। ਨਵ-ਨਿਯੁਕਤ ਪੰਚਾਂ ਵਿਚ ਅਮਨਦੀਪ ਕੌਰ, ਪ੍ਰਿਤਪਾਲ ਸਿੰਘ, ਇੰਦਰਜੀਤ ਕੌਰ, ਪਰਦੀਪ ਸਿੰਘ ਅਖਾੜਾ, ਕਾਲਾ ਸਿੰਘ, ਦਰਸ਼ਨ ਸਿੰਘ, ਸੁਖਵਿੰਦਰ ਸਿੰਘ, ਗੁਰਜੀਤ ਕੌਰ, ਕਿਰਨਜੀਤ ਕੌਰ ਆਦਿ ਨੂੰ ਸਾਬਕਾ ਸਰਪੰਚ ਜਸਵਿੰਦਰ ਕੌਰ ਨੇ ਹਾਰ ਪਹਿਨਾ ਕੇ ਸਨਮਾਨਿਤ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ