JALANDHAR WEATHER

ਜਦੋਂ ਮੈਂ ਸੜਕ ਰਸਤੇ ਕਿਤੇ ਜਾਂਵਾ ਤਾਂ ਨਾ ਬਣਾਇਆ ਜਾਵੇ ਗ੍ਰੀਨ ਕਾਰੀਡੋਰ- ਉਮਰ ਅਬਦੁੱਲਾ

 ਸ੍ਰੀਨਗਰ, 16 ਅਕਤੂਬਰ- ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕਰ ਕਿਹਾ ਕਿ ਮੈਂ ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਨਾਲ ਗੱਲ ਕੀਤੀ ਹੈ ਕਿ ਜਦੋਂ ਮੈਂ ਸੜਕ ਰਾਸਤੇ ਰਾਹੀਂ ਕਿਤੇ ਵੀ ਜਾਂਵਾ ਤਾਂ ਕੋਈ ਗ੍ਰੀਨ ਕਾਰੀਡੋਰ ਜਾਂ ਆਵਾਜਾਈ ਵਿਚ ਰੁਕਾਵਟ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮੈਂ ਹੁਕਮ ਦਿੱਤਾ ਹੈ ਕਿ ਜਨਤਾ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਤੋਂ ਘੱਟ ਕੀਤਾ ਜਾਵੇ ਅਤੇ ਸਾਇਰਨ ਦੀ ਵਰਤੋਂ ਵੀ ਘੱਟ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੈਂ ਆਪਣੇ ਕੈਬਨਿਟ ਸਾਥੀਆਂ ਨੂੰ ਵੀ ਇਹ ਹੀ ਉਦਾਹਰਨ ਪੇਸ਼ ਕਰਨ ਨੂੰ ਕਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ