JALANDHAR WEATHER

ਬਲਾਕ ਸੁਨਾਮ 'ਚੋਂ 26 ਔਰਤਾਂ ਬਣੀਆਂ ਸਰਪੰਚ

ਸੁਨਾਮ, ਊਧਮ ਸਿੰਘ ਵਾਲਾ/ਸੰਗਰੂਰ, 16 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ)-ਪੰਚਾਇਤੀ ਚੋਣਾਂ ਦੇ ਦੇਰ ਰਾਤ ਆਏ ਨਤੀਜਿਆਂ ਅਨੁਸਾਰ ਬਲਾਕ ਸੁਨਾਮ ਊਧਮ ਸਿੰਘ ਵਾਲਾ ਦੇ ਕੁੱਲ 52 ਪਿੰਡਾਂ 'ਚੋਂ ਸ਼ਾਹਪੁਰ ਖੁਰਦ ਉਰਫ ਲਖਮੀਰਵਾਲਾ ਅਤੇ ਸਤੌਜ ਪਿੰਡ 'ਚ ਪਹਿਲਾਂ ਹੀ ਸਰਬਸੰਮਤੀ ਨਾਲ ਹੋਈ ਚੋਣ ਵਿਚ ਕ੍ਰਮਵਾਰ ਮਨਿੰਦਰ ਸਿੰਘ ਲਖਮੀਰਵਾਲਾ ਅਤੇ ਹਰਬੰਸ ਸਿੰਘ ਹੈਪੀ ਸਰਪੰਚ ਚੁਣੇ ਗਏ। ਬਲਾਕ ਸੁਨਾਮ ਊਧਮ ਸਿੰਘ ਵਾਲਾ 'ਚ 18 ਜਨਰਲ ਵਰਗ, 7 ਐਸ. ਸੀ. ਇਸਤਰੀ, 8 ਐਸ. ਸੀ. ਜਦੋਂ ਕਿ 19 ਇਸਤਰੀ ਉਮੀਦਵਾਰ ਸਰਪੰਚ ਚੁਣੇ ਗਏ ਹਨ। ਪੰਚਾਇਤੀ ਚੋਣਾਂ ਦੇ ਐਲਾਨੇ ਗਏ ਨਤੀਜਿਆਂ ਅਨੁਸਾਰ ਗ੍ਰਾਮ ਪੰਚਾਇਤ ਪਿੰਡ ਬਿਸ਼ਨਪੁਰਾ ਦੇ ਅਮਨਦੀਪ ਕੌਰ, ਬਿਸ਼ਨਪੁਰਾ ਅਕਾਲਗੜ੍ਹ ਦੇ ਜਗਦੇਵ ਸਿੰਘ, ਮਰਦਖੇੜਾ ਬਲਜੀਤ ਕੌਰ, ਬਿਗੜਵਾਲ ਗੁਰਜੰਟ ਸਿੰਘ, ਸ਼ਹੀਦ ਊਧਮ ਸਿੰਘ ਨਗਰ ਜਸਵਿੰਦਰ ਕੌਰ, ਖਡਿਆਲ ਲਾਭ ਸਿੰਘ, ਕੋਠੇ ਆਲਾ ਸਿੰਘ ਵਾਲਾ ਅਮਨਪ੍ਰੀਤ ਕੌਰ, ਰਾਮਗੜ੍ਹ ਜਵੰਧੇ ਬਿੱਕਰ ਸਿੰਘ, ਚੱਠੇ ਨਨਹੇੜਾ ਕੁਲਵੰਤ ਕੌਰ, ਛਾਹੜ ਜਸਵੀਰ ਕੌਰ, ਸੰਗਤੀਵਾਲਾ ਅਜੈਬ ਸਿੰਘ, ਛਾਜਲੀ ਗੁਰਬਿਆਸ ਸਿੰਘ, ਰਾਮਪੁਰਾ ਕੋਠੇ ਬਲਜੀਤ ਕੌਰ, ਛਾਜਲਾ ਕਰਮਜੀਤ ਕੌਰ, ਨੀਲੋਵਾਲ ਕਰਮਜੀਤ ਕੌਰ, ਬਖਸ਼ੀਵਾਲਾ ਸੁਖਪਾਲ ਕੌਰ, ਬਖਤੌਰ ਨਗਰ ਕੁਲਦੀਪ ਕੌਰ ਧਾਲੀਵਾਲ, ਘਾਸੀਵਾਲਾ ਡਾ. ਪ੍ਰੀਤਮ ਸਿੰਘ, ਹੰਬਲਵਾਸ ਕੇਵਲ ਸਿੰਘ, ਉਗਰਾਹਾਂ ਗੁਰਪ੍ਰੀਤ ਸਿੰਘ, ਮੌਜੋਵਾਲ ਸੁਖਪਾਲ ਕੌਰ, ਮੈਦੇਵਾਸ ਸਤਨਾਮ ਸਿੰਘ, ਗੋਬਿੰਦਗੜ੍ਹ ਜੇਜੀਆਂ ਤੇਜ ਕੌਰ, ਭੈਣੀ ਗੰਢੂਆਂ ਗਗਨਦੀਪ ਕੌਰ, ਗੰਢੂਆਂ ਚਰਨਜੀਤ ਕੌਰ, ਫਤਿਹਗੜ੍ਹ ਅਮਰੀਕ ਸਿੰਘ, ਫਲੇੜਾ ਸਰਬਜੀਤ ਕੌਰ, ਕਣਕਵਾਲ ਭੰਗੂਆਂ ਯਾਦਵਿੰਦਰ ਸਿੰਘ, ਦੌਲਾ ਸਿੰਘ ਵਾਲਾ ਗੁਰਪਿਆਰ ਸਿੰਘ, ਰਤਨਗੜ੍ਹ ਪਾਟਿਆਂਵਾਲੀ ਬੇਅੰਤ ਕੌਰ, ਧਰਮਗੜ੍ਹ ਮੱਘਰ ਸਿੰਘ, ਜਖੇਪਲ ਵਾਸ ਰਮਨਦੀਪ ਕੌਰ, ਚੌਵਾਸ ਗੁਰਜੰਟ ਸਿੰਘ, ਧਾਲੀਵਾਲ ਵਾਸ ਮਨਪ੍ਰੀਤ ਸਿੰਘ, ਕੋਟੜਾ ਅਮਰੂ ਮਾਲਵਿੰਦਰ ਕੌਰ, ਸ਼ੇਰੋਂ ਮਾਡਲ ਟਾਊਨ-1 ਜਸਪ੍ਰੀਤ ਕੌਰ, ਤੋਲਾਵਾਲ ਗੁਰਦੀਪ ਸਿੰਘ, ਸਤੌਜ ਹਰਬੰਸ ਸਿੰਘ ਹੈਪੀ, ਬੀਰ ਕਲਾਂ ਜਸਵੰਤ ਸਿੰਘ, ਝਾੜੋਂ ਰਜਿੰਦਰ ਕੁਮਾਰ, ਸ਼ਾਹਪੁਰ ਕਲ੍ਹਾਂ ਜਸਵੰਤ ਕੌਰ, ਸ਼ੇਰੋਂ ਸਤਿਗੁਰ ਸਿੰਘ, ਸ਼ੇਰੋਂ ਮਾਡਲ ਟਾਊਨ-2 ਹਰਮੀਤ ਕੌਰ, ਨਮੋਲ ਬਾਬੂ ਸਿੰਘ, ਭਗਵਾਨਪੁਰਾ ਮਨਜੀਤ ਕੌਰ, ਮਿਰਜਾ ਪੱਤੀ ਨਮੋਲ ਹਰਬੰਸ ਕੌਰ, ਟਿੱਬੀ ਰਵਿਦਾਸਪੁਰਾ ਗੁਰਮੀਤ ਕੌਰ, ਸਿੰਘਾਪੁਰ ਗੋਰਵਦੀਪ ਸਿੰਘ, ਸ਼ਾਹਪੁਰ ਖੁਰਦ ਉਰਫ ਲਖਮੀਰਵਾਲਾ ਮਨਿੰਦਰ ਸਿੰਘ ਲਖਮੀਵਾਲਾ, ਭਰੂਰ ਗੁਰਪ੍ਰੀਤ ਸਿੰਘ, ਚੱਠੇ ਨੱਕਟੇ ਕਰਮਜੀਤ ਕੌਰ ਅਤੇ ਅਕਾਲਗੜ੍ਹ ਤੋਂ ਮੱਖਣ ਸ਼ੇਖ ਸਰਪੰਚ ਚੁਣੇ ਗਏ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ