ਪਿੰਡ ਠੱਟਾ ਨਵਾਂ ਵਿਚ ਸੁਖਵਿੰਦਰ ਸਿੰਘ ਸੌਂਦ 250 ਵੋਟਾਂ ਨਾਲ ਜੇਤੂ
ਸੁਲਤਾਨਪੁਰ ਲੋਧੀ,16 ਅਕਤੂਬਰ (ਥਿੰਦ)- ਹਲਕਾ ਸੁਲਤਾਨਪੁਰ ਲੋਧੀ ਦੇ ਵੱਡੇ ਪਿੰਡ ਠੱਟਾ ਨਵਾਂ ਵਿੱਚ ਹੋਏ ਸਖ਼ਤ ਮੁਕਾਬਲੇ ਦੌਰਾਨ ਸੁਖਵਿੰਦਰ ਸਿੰਘ ਸੌਂਦ ਆਪਣੇ ਵਿਰੋਧੀ ਉਮੀਦਵਾਰ ਤੋਂ 250 ਵੋਟਾਂ ਨਾਲ ਜੇਤੂ ਰਹੇ। ਇਸ ਮੌਕੇ ਨਵੇਂ ਚੁਣੇ ਗਏ ਸਰਪੰਚ ਸੁਖਵਿੰਦਰ ਸਿੰਘ ਸੌਂਦ ਨੇ ਸਮੁੱਚੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।