ਮੁੱਖ ਚੋਣ ਕਮਿਸ਼ਨ ਨੂੰ ਲਿਜਾ ਰਹੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ
ਦੇਹਰਾਦੂਨ, 16 ਅਕਤੂਬਰ- ਉੱਤਰਾਖ਼ੰਡ ਸਰਕਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਉੱਤਰਾਖ਼ੰਡ ਦੇ ਵਧੀਕ ਮੁੱਖ ਚੋਣ ਅਧਿਕਾਰੀ ਵਿਜੇ ਕੁਮਾਰ ਜੋਗਦੰਦ ਨੂੰ ਮੁਨਸਿਆਰੀ ਲਿਜਾ ਰਹੇ ਹੈਲੀਕਾਪਟਰ ਦੀ ਪਿਥੌਰਾਗੜ੍ਹ ਜ਼ਿਲ੍ਹੇ ਵਿਚ ਐਮਰਜੈਂਸੀ ਲੈਂਡਿੰਗ ਹੋਈ ਹੈ। ਹੈਲੀਕਾਪਟਰ ’ਤੇ ਸਵਾਰ ਸਾਰੇ ਲੋਕ ਸੁਰੱਖਿਅਤ ਹਨ।