JALANDHAR WEATHER

ਬਾਗੀ ਧੜੇ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਜਲੰਧਰ ਪੱਛਮੀ ਤੋਂ ਉਮੀਦਵਾਰ ਖੜ੍ਹਾ ਕੀਤਾ ਗਿਆ - ਮੰਨਣ

ਜਲੰਧਰ, 26 ਜੂਨ (ਮਨਜੋਤ ਸਿੰਘ)-ਹਲਕਾ ਪੱਛਮੀ ਜਲੰਧਰ ਤੋਂ ਬੀਬੀ ਸੁਰਜੀਤ ਕੌਰ ਬਾਗੀ ਧੜੇ ਦੇ ਉਮੀਦਵਾਰ ਹਨ। ਸ਼੍ਰੋਮਣੀ ਅਕਾਲੀ ਦਲ ਦਾ ਇਸ ਉਮੀਦਵਾਰ ਨਾਲ ਕੋਈ ਸੰਬੰਧ ਨਹੀਂ ਹੈ। ਬੀਬੀ ਸੁਰਜੀਤ ਕੌਰ ਤੇ ਇਸ ਦੇ 2-3 ਸਾਥੀ ਬਾਗੀ ਧੜੇ ਦੇ ਇਸ਼ਾਰੇ ਉਤੇ ਪਿਛਲੇ ਕਾਫੀ ਸਮੇਂ ਤੋਂ ਖੇਡ ਖੇਡਦੇ ਆ ਰਹੇ ਹਨ। ਡੂੰਘੀ ਸਾਜ਼ਿਸ਼ ਤਹਿਤ ਪਾਰਟੀ ਨੂੰ ਕਮਜ਼ੋਰ ਕਰਨ ਲਈ ਚਾਲ ਚੱਲੀ ਗਈ ਹੈ। ਇਹ ਵਿਚਾਰ ਅੱਜ ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਸ. ਕੁਲਵੰਤ ਸਿੰਘ ਮੰਨਣ, ਹਲਕਾ ਕੇਂਦਰੀ ਜਲੰਧਰ ਦੇ ਇੰਚਾਰਜ ਇਕਬਾਲ ਸਿੰਘ ਢੀਂਡਸਾ, ਹਲਕਾ ਛਾਉਣੀ ਦੇ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਪ੍ਰੈਸ ਕਾਨਫਰੰਸ ਰਾਹੀਂ ਸਾਂਝੇ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਸਾਡਾ ਸੁਰਜੀਤ ਕੌਰ ਦੇ ਪ੍ਰਚਾਰ ਨਾਲ ਵੀ ਕੋਈ ਸੰਬੰਧ ਨਹੀਂ ਹੈ ਜਿਨ੍ਹਾਂ ਵਲੋਂ 103 ਸਾਲਾ ਕੁਰਬਾਨੀਆਂ ਨਾਲ ਹੋਂਦ ਵਿਚ ਲਿਆਂਦੀ ਪਾਰਟੀ ਨੂੰ ਖੋਰਾ ਲਾਉਣ ਦੇ ਯਤਨ ਕੀਤੇ ਜਾ ਰਹੇ ਹਨ। 
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ