JALANDHAR WEATHER

ਡਰੈਗਨ ਫ਼ਲ ਨੂੰ ਵੀ ਲੱਗਾ ਗਰਮੀ ਦਾ ਸੇਕ, ਨੁਕਸਾਨ ਹੋਣ ਕਾਰਨ ਕਾਸ਼ਤਕਾਰ ਪ੍ਰੇਸ਼ਾਨ

ਕਲਾਨੌਰ, 26 ਜੂਨ (ਪੁਰੇਵਾਲ)-ਅੱਤ ਦੀ ਪੈ ਰਹੀ ਗਰਮੀ ਨੇ ਜਿਥੇ ਜਨਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ, ਉਥੇ ਇਸ ਗਰਮੀ ਨੇ ਮਹਿੰਗੇ ਭਾਅ ਦੇ ਫਲ ਡਰੈਗਨ ਉਤੇ ਵੀ ਆਪਣਾ ਸੇਕ ਵਿਖਾਇਆ ਹੈ। ਨੇੜਲੇ ਪਿੰਡ ਅਦਾਲਤਪੁਰ ਵਾਸੀ ਤਜਿੰਦਰ ਸਿੰਘ ਨੇ ਦੱਸਿਆ ਕਿ ਗਰਮੀ ਨਾਲ ਡਰੈਗਨ ਫਲ ਦੀਆਂ ਸ਼ਾਖਾਵਾਂ ਝੁਲਸ ਗਈਆਂ ਹਨ ਜਿਨ੍ਹਾਂ ਦੀ ਉਹ ਕਟਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸਦਾ ਸਿੱਧਾ ਨੁਕਸਾਨ ਇਸ ਦੇ ਫਲ ਉਤੇ ਪਵੇਗਾ। ਕਾਸ਼ਤ ਘੱਟ ਹੋਣ ਕਾਰਨ ਉਨ੍ਹਾਂ ਦਾ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ