
ਬੈਂਗਲੁਰੂ , 4 ਮਾਰਚ - ਕੰਨੜ ਫ਼ਿਲਮ ਅਦਾਕਾਰਾ ਰਾਨਿਆ ਰਾਓ ਨੂੰ ਬੈਂਗਲੁਰੂ ਅੰਤਰਰਾਸ਼ਟਰੀ ਏਅਰਪੋਰਟ ’ਤੇ ਖੁਫ਼ੀਆ ਮਾਲ ਡਾਇਰੈਕਟੋਰੇਟ (ਡੀ.ਆਰ.ਆਈ.) ਦੇ ਅਧਿਕਾਰੀਆਂ ਨੇ 14.8 ਕਿੱਲੋਗ੍ਰਾਮ ਸੋਨੇ ਦਾ ਨਾਲ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਅਦਾਕਾਰਾ ਨੂੰ ਦੁਬਈ ਤੋਂ ਆਉਣ ਤੋਂ ਬਾਅਦ ਸੋਮਵਾਰ ਰਾਤ ਏਅਰਪੋਰਟ ’ਤੇ ਹਿਰਾਸਤ ’ਚ ਲਿਆ ਗਿਆ। ਰਾਨਿਆ ਲਗਾਤਾਰ ਦੁਬਈ ਦੀ ਯਾਤਰਾ ਕਰ ਰਹੀ ਸੀ। ਇਸ ਕਾਰਨ ਡੀ.ਆਰ.ਆਈ. ਅਧਿਕਾਰੀ ਅਦਾਕਾਰਾ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖ ਰਹੇ ਸਨ।