
ਦੁਬਈ, 4 ਮਾਰਚ- ਭਾਰਤੀ ਟੀਮ ਨੂੰ ਵਿਰਾਟ ਕੋਹਲੀ ਦੇ ਰੂਪ ਵਿਚ ਪੰਜਵਾਂ ਝਟਕਾ ਲੱਗਾ ਹੈ। ਕੋਹਲੀ ਹੌਲੀ-ਹੌਲੀ ਆਪਣੇ ਸੈਂਕੜੇ ਵੱਲ ਵਧ ਰਿਹਾ ਸੀ ਪਰ ਐਡਮ ਜ਼ਾਂਪਾ ਦੇ ਗੇਂਦ ’ਤੇ ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ ਕਰਦੇ ਹੋਏ ਆਪਣਾ ਵਿਕਟ ਗੁਆ ਬੈਠਾ। ਭਾਰਤ ਨੇ 43 ਓਵਰਾਂ ਦੇ ਅੰਤ ਤੱਕ ਪੰਜ ਵਿਕਟਾਂ ’ਤੇ 226 ਦੌੜਾਂ ਬਣਾ ਲਈਆਂ ਸਨ ਅਤੇ ਜਿੱਤ ਲਈ ਅਜੇ ਵੀ 42 ਗੇਂਦਾਂ ’ਤੇ 39 ਦੌੜਾਂ ਦੀ ਲੋੜ ਹੈ।