
ਹੁਸ਼ਿਆਰਪੁਰ, 4 ਮਾਰਚ (ਬਲਜਿੰਦਰਪਾਲ ਸਿੰਘ)- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇਰ ਸ਼ਾਮ ਆਪਣੇ ਪਰਿਵਾਰ ਸਮੇਤ ਹੁਸ਼ਿਆਰਪੁਰ ਪੁੱਜੇ। ਇਕ ਵੱਡੇ ਕਾਫ਼ਲੇ ਨਾਲ ਸੜਕ ਮਾਰਗ ਰਾਹੀਂ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਪੁੱਜੇ ਕੇਜਰੀਵਾਲ ਚੌਹਾਲ ਵਿਖੇ ਸਥਿਤ ਰੈਸਟ ਹਾਊਸ ਵਿਚ ਠਹਿਰੇ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੇਜਰੀਵਾਲ ਬੁੱਧਵਾਰ ਸਵੇਰ ਤੋਂ ਸ਼ੁਰੂ ਹੋਣ ਵਾਲੇ 10 ਦਿਨਾਂ ਦੇ ‘ਵਿਪਾਸਨਾ’ ਕੋਰਸ ਵਿਚ ਭਾਗ ਲੈਣਗੇ ਅਤੇ ਉਨ੍ਹਾਂ ਦਾ ਪਰਿਵਾਰ ਰੈਸਟ ਹਾਊਸ ਵਿਖੇ ਹੀ ਨਿਵਾਸ ਕਰੇਗਾ।