
ਮਹਿਲ ਕਲਾਂ (ਬਰਨਾਲਾ), 4 ਮਾਰਚ (ਅਵਤਾਰ ਸਿੰਘ ਅਣਖੀ)- ਕਾਂਗਰਸ ਪਾਰਟੀ ਦੇ ਅਣਥੱਕ ਆਗੂ ਸ਼ਿਵਰਾਜ ਸਿੰਘ ਢਿੱਲੋਂ (30) ਸਾਬਕਾ ਸਰਪੰਚ ਭੱਦਲਵੱਡ (ਬਰਨਾਲਾ) ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਇਸ ਦੁਖਦਾਈ ਮੌਕੇ 'ਤੇ ਵੱਖ ਵੱਖ ਆਗੂਆਂ ਨੇ ਢਿੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਸਾਬਕਾ ਸਰਪੰਚ ਸ਼ਿਵਰਾਜ ਸਿੰਘ ਢਿੱਲੋਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 3 ਵਜੇ ਪਿੰਡ ਭੱਦਲਵੱਡ (ਬਰਨਾਲਾ) ਵਿਖੇ ਹੋਵੇਗਾ ।