
ਨਵੀਂ ਦਿੱਲੀ, 26 ਫਰਵਰੀ- ਦਿੱਲੀ ਵਿਧਾਨ ਸਭਾ ਦਾ ਸੈਸ਼ਨ 3 ਮਾਰਚ ਤੱਕ ਵਧਾ ਦਿੱਤਾ ਗਿਆ ਹੈ। ਇਹ ਸੈਸ਼ਨ ਜੋ 24 ਫਰਵਰੀ ਨੂੰ ਸ਼ੁਰੂ ਹੋਇਆ ਸੀ, ਪਹਿਲਾਂ 27 ਫਰਵਰੀ ਨੂੰ ਖ਼ਤਮ ਹੋਣਾ ਸੀ। ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਨੇ ਕਿਹਾ ਕਿ ਅਸੀਂ ਸਦਨ ਵਿਚ ਵੱਧ ਤੋਂ ਵੱਧ ਕੈਗ ਰਿਪੋਰਟਾਂ ਪੇਸ਼ ਕਰਾਂਗੇ। ਹੁਣ ਵਿਧਾਨ ਸਭਾ ਸੈਸ਼ਨ 4 ਦਿਨ ਲਈ ਵਧਾ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਕ ਪਬਲਿਕ ਅਕਾਊਂਟਸ ਕਮੇਟੀ (ਪੀਏਸੀ) ਬਣਾਈ ਜਾਵੇਗੀ, ਜਿਸ ਵਿਚ ਸਰਕਾਰ ਅਤੇ ਵਿਰੋਧੀ ਪਾਰਟੀਆਂ ਦੋਵਾਂ ਦੇ 12-14 ਮੈਂਬਰ ਹੋਣਗੇ। ਸਦਨ ਵਿਚ ਚਰਚਾ ਤੋਂ ਬਾਅਦ, ਰਿਪੋਰਟਾਂ ਪੀ.ਏ.ਸੀ. ਨੂੰ ਭੇਜੀਆਂ ਜਾਣਗੀਆਂ। ਕਮੇਟੀ ਦੇ ਨਤੀਜੇ ਪ੍ਰਾਪਤ ਹੋਣ ਤੋਂ ਬਾਅਦ ਸਦਨ ਢੁਕਵੀਂ ਕਾਰਵਾਈ ਕਰੇਗਾ। ਨਵੀਂ ਸ਼ਰਾਬ ਨੀਤੀ ’ਤੇ ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ ਦੀ ਰਿਪੋਰਟ 25 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਵਿਚ ਮੁੱਖ ਮੰਤਰੀ ਰੇਖਾ ਗੁਪਤਾ ਵਲੋਂ ਪੇਸ਼ ਕੀਤੀ ਗਈ ਸੀ।