JALANDHAR WEATHER
ਔਰਤ ਨੇ ਧੀ ਸਮੇਤ ਨਹਿਰ ਵਿਚ ਮਾਰੀ ਛਾਲ

ਅਬੋਹਰ, (ਫ਼ਾਜ਼ਿਲਕਾ), 20 ਫਰਵਰੀ (ਸੰਦੀਪ ਸੋਖਲ)- ਅਬੋਹਰ ਦੇ ਪ੍ਰਿਆ ਐਨਕਲੇਵ ਦੀ ਰਹਿਣ ਵਾਲੀ ਇਕ ਔਰਤ, ਜੋ ਕੱਲ੍ਹ ਦੁਪਹਿਰ ਤੋਂ ਆਪਣੇ ਮਾਸੂਮ ਬੱਚੇ ਸਮੇਤ ਲਾਪਤਾ ਹੋ ਗਈ ਸੀ, ਸ਼ੱਕ ਹੈ ਕਿ ਉਸ ਨੇ ਬੱਚੇ ਸਮੇਤ ਨਹਿਰ ਵਿਚ ਛਾਲ ਮਾਰ ਦਿੱਤੀ ਹੈ। ਉਸਦੇ ਪਰਿਵਾਰਕ ਮੈਂਬਰ ਗੋਤਾਖੋਰਾਂ ਦੀ ਮਦਦ ਨਾਲ ਉਸਦੀ ਭਾਲ ਕਰ ਰਹੇ ਹਨ। ਜਾਣਕਾਰੀ ਅਨੁਸਾਰ, ਇਥੋਂ ਦੀ ਰਹਿਣ ਵਾਲੀ ਵੰਦਨਾ ਕੱਲ੍ਹ ਦੁਪਹਿਰ ਲਗਭਗ 2:30 ਵਜੇ ਆਪਣੀ ਧੀ ਪ੍ਰਾਣਸ਼ੀ ਨਾਲ ਘਰੋਂ ਚਲੀ ਗਈ ਸੀ। ਜਦੋਂ ਉਹ ਕਾਫ਼ੀ ਦੇਰ ਤੱਕ ਵਾਪਸ ਨਹੀਂ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਉਸੇ ਸਮੇਂ, ਕੁਝ ਲੋਕਾਂ ਨੇ ਪਰਿਵਾਰ ਨੂੰ ਦੱਸਿਆ ਕਿ ਵੰਦਨਾ ਨੇ ਬੱਚੇ ਸਮੇਤ ਨਹਿਰ ਵਿਚ ਛਾਲ ਮਾਰ ਦਿੱਤੀ ਹੈ। ਜਿਸ ਤੋਂ ਬਾਅਦ, ਪਰਿਵਾਰਕ ਮੈਂਬਰਾਂ ਨੇ ਗੋਤਾਖੋਰਾਂ ਨੂੰ ਬੁਲਾਇਆ ਹੈ ਅਤੇ ਅਬੋਹਰ ਨਹਿਰ ਵਿਚ ਭਾਲ ਕਰ ਰਹੇ ਹਨ। ਇਸ ਮਾਮਲੇ ਬਾਰੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ