
ਕਪੂਰਥਲਾ, 22 ਫਰਵਰੀ (ਅਮਨਜੋਤ ਸਿੰਘ ਵਾਲੀਆ)- ਮੱਛੀ ਚੌਂਕ ਨੇੜੇ ਇਕ ਘਰ ਵਿਚ ਅਫਸੋਸ ਕਰ ਰਹੀਆਂ ਔਰਤਾਂ ’ਤੇ ਉਸ ਦੇ ਰਿਸ਼ਤੇਦਾਰ ਵਲੋਂ ਹੀ ਕਥਿਤ ਤੌਰ ’ਤੇ ਚਾਕੂਆਂ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਰੂਬੀ ਪਤਨੀ ਸਰਦਾਰ ਸਿੰਘ ਅਤੇ ਪਰਮਜੀਤ ਕੌਰ ਪਤਨੀ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਮੱਛੀ ਚੌਕ ਨੇੜੇ ਘਰ ਵਿਚ ਆਪਣੇ ਭਤੀਜੇ ਦੀ ਮੌਤ ਸੰਬੰਧੀ ਅਫ਼ਸੋਸ ਕਰ ਰਹੀਆਂ ਸਨ ਤਾਂ ਉਨ੍ਹਾਂ ਦੇ ਇਕ ਰਿਸ਼ਤੇਦਾਰ ਨੇ ਕਥਿਤ ਤੌਰ ’ਤੇ ਉਨ੍ਹਾਂ ਨਾਲ ਬਹਿਸ ਕਰਦੇ ਹੋਏ ਚਾਕੂਆਂ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਉਹ ਦੋਵੇਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਹੈ।