
ਰਾਮਾਂ ਮੰਡੀ, (ਬਠਿੰਡਾ), 22 ਫਰਵਰੀ (ਤਰਸੇਮ ਸਿੰਗਲਾ)- ਅੱਜ ਸਵੇਰੇ 11:15 ਵਜੇ ਦੇ ਕਰੀਬ ਰਿਫ਼ਾਇਨਰੀ ਵਿਚੋਂ ਤੇਲ ਭਰ ਕੇ ਜੰਮੂ ਜਾ ਰਹੇ ਤੇਲ ਟੈਂਕਰ ਦੇ ਅਗਲੇ ਕੈਬਿਨ ਨੂੰ ਰਾਹ ਵਿਚ ਰਿਫਾਇਨਰੀ ਰੋਡ ਪਿੰਡ ਸੇਖੂ ਨੇੜੇ ਅਚਾਨਕ ਅੱਗ ਲੱਗ ਗਈ , ਤੁਰੰਤ ਚਾਲਕ ਅਤੇ ਕੰਡਕਟਰ ਟੈਂਕਰ ’ਚੋਂ ਥੱਲੇ ਉਤਰ ਗਏ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਰਿਫਾਇਨਰੀ ਦੀ ਫਾਇਰ ਬ੍ਰਿਗੇਡ ਅਤੇ ਅੱਗ ਬੁਝਾਊ ਟੀਮ ਨੇ ਤੁਰੰਤ ਮੌਕੇ ’ਤੇ ਪੁੱਜ ਕੇ ਫੋਮ ਟੈਂਡਰ ਨਾਲ ਅੱਗ ’ਤੇ ਕਾਬੂ ਪਾ ਲਿਆ। ਮੌਕੇ ਤੇ ਰਾਮਾਂ ਥਾਣਾ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਅਤੇ ਰਿਫਾਇਨਰੀ ਪੁਲਿਸ ਚੌਂਕੀ ਇੰਚਾਰਜ ਰਵਨੀਤ ਸਿੰਘ ਪੁਲਿਸ ਟੀਮਾਂ ਨਾਲ ਅਤੇ ਬਠਿੰਡਾ ਤੋਂ ਫਾਇਰ ਬ੍ਰਿਗੇਡ ਵੀ ਪਹੁੰਚੀ। ਟੈਂਕਰ ਦਾ ਸਿਰਫ਼ ਅਗਲਾ ਹਿੱਸਾ ਹੀ ਨੁਕਸਾਨਿਆ ਗਿਆ ਹੈ।