
ਨਵੀਂ ਦਿੱਲੀ, 21 ਫਰਵਰੀ- ਨਿਊ ਇੰਡੀਆ ਕੋਆਪਰੇਟਿਵ ਬੈਂਕ ਘੁਟਾਲਾ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਤਿੰਨੋਂ ਮੁਲਜ਼ਮਾਂ ਨੂੰ 28 ਫਰਵਰੀ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਮੁੱਖ ਮੁਲਜ਼ਮ ਹਿਤੇਸ਼ ਮਹਿਤਾ, ਧਰਮੇਸ਼ ਪਾਨ ਅਤੇ ਅਭਿਮਨਿਊ ਭੋਨ ਨੂੰ 28 ਫਰਵਰੀ ਤੱਕ ਪੁਲਿਸ ਹਿਰਾਸਤ ਵਿਚ ਭੇਜਿਆ ਗਿਆ ਹੈ। ਈ.ਓ.ਡਬਲਯੂ. ਨੇ ਕੱਲ੍ਹ ਇਸ ਮਾਮਲੇ ਵਿਚ ਬੈਂਕ ਦੇ ਸਾਬਕਾ ਸੀ.ਈ.ਓ. ਅਭਿਮਨਿਊ ਨੂੰ ਗ੍ਰਿਫ਼ਤਾਰ ਕੀਤਾ ਸੀ।