JALANDHAR WEATHER
ਇੰਡੀਆਜ਼ ਗੌਟ ਲੇਟੈਂਟ ਵਿਵਾਦ ਮਾਮਲਾ: ਰਾਖੀ ਸਾਵੰਤ ਨੂੰ ਸੰਮਨ ਜਾਰੀ

ਮਹਾਰਾਸ਼ਟਰ, 21 ਫਰਵਰੀ- ਇੰਡੀਆਜ਼ ਗੌਟ ਲੇਟੈਂਟ ਕੇਸ ਵਿਚ ਮਹਾਰਾਸ਼ਟਰ ਸਾਈਬਰ ਸੈੱਲ ਨੇ ਰਾਖੀ ਸਾਵੰਤ ਨੂੰ ਸੰਮਨ ਭੇਜਿਆ ਹੈ। ਰਾਖੀ ਸਾਵੰਤ ਨੂੰ ਮਹਾਰਾਸ਼ਟਰ ਸਾਈਬਰ ਨੇ 27 ਫਰਵਰੀ ਨੂੰ ਆਪਣਾ ਬਿਆਨ ਦਰਜ ਕਰਨ ਲਈ ਬੁਲਾਇਆ ਹੈ। 24 ਫਰਵਰੀ ਨੂੰ ਆਸ਼ੀਸ਼ ਚੰਚਲਾਨੀ ਅਤੇ ਰਣਵੀਰ ਇਲਾਹਾਬਾਦੀਆ ਨੂੰ ਆਪਣੇ ਬਿਆਨ ਦਰਜ ਕਰਨ ਲਈ ਬੁਲਾਇਆ ਗਿਆ ਸੀ। ਸਮੈ ਰੈਨਾ ਨੇ 17 ਮਾਰਚ ਤੱਕ ਦਾ ਸਮਾਂ ਮੰਗਿਆ, ਜਿਸ ਨੂੰ ਮਹਾਰਾਸ਼ਟਰ ਸਾਈਬਰ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਜਾਣਕਾਰੀ ਯਸ਼ਸਵੀ ਯਾਦਵ, ਆਈ.ਜੀ., ਮਹਾਰਾਸ਼ਟਰ ਸਾਈਬਰ ਵਲੋਂ ਸਾਂਝੀ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ