

ਚੰਡੀਗੜ੍ਹ, 19 ਫਰਵਰੀ- ਅੱਜ ਚੰਡੀਗੜ੍ਹ ਵਿਚ 3 ਦਿਨਾਂ ਰੋਜ਼ ਫੈਸਟੀਵਲ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵਲੋਂ ਕੀਤਾ ਗਿਆ। ਦੱਸ ਦੇਈਏ ਕਿ ਇਸ ਮੇਲੇ ਦੌਰਾਨ ਵੱਖ ਵੱਖ ਕਿਸਮ ਦੇ ਫੁੱਲਾਂ ਦੀਆਂ ਮਨਮੋਹਕ ਪ੍ਰਦਰਸ਼ਨੀਆਂ ਦੇਖਣ ਨੂੰ ਮਿਲਣਗੀਆਂ।