
ਨਵੀਂ ਦਿੱਲੀ, 20 ਫਰਵਰੀ-ਪਨਾਮਾ ਦੇ ਅਧਿਕਾਰੀਆਂ ਨੇ ਸੂਚਿਤ ਕੀਤਾ ਹੈ ਕਿ ਭਾਰਤੀਆਂ ਦਾ ਇਕ ਸਮੂਹ ਅਮਰੀਕਾ ਤੋਂ ਪਨਾਮਾ ਪਹੁੰਚ ਗਿਆ ਹੈ। ਉਹ ਸਾਰੇ ਜ਼ਰੂਰੀ ਸਹੂਲਤਾਂ ਵਾਲੇ ਹੋਟਲ ਵਿਚ ਸੁਰੱਖਿਅਤ ਹਨ ਤੇ ਦੂਤਾਵਾਸ ਟੀਮ ਨੇ ਪਹੁੰਚ ਪ੍ਰਾਪਤ ਕਰ ਲਈ ਹੈ। ਅਸੀਂ ਉਨ੍ਹਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਮੇਜ਼ਬਾਨ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਾਂ।