JALANDHAR WEATHER
ਸੈਕਟਰ 6 ਦੇ ਹਸਪਤਾਲ ਤੋਂ 5 ਦਿਨਾਂ ਦਾ ਬੱਚਾ ਹੋਇਆ ਅਗਵਾ

ਪੰਚਕੂਲਾ, 20 ਫ਼ਰਵਰੀ (ਕਪਿਲ)-ਪੰਚਕੂਲਾ ਵਿਚ ਦੇਰ ਰਾਤ ਸੈਕਟਰ 6 ਹਸਪਤਾਲ ਵਿਚ 5 ਦਿਨਾਂ ਦੇ ਬੱਚੇ ਦੀ ਕਿਡਨੈਪਿੰਗ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਕ ਵਿਅਕਤੀ ਨੇ ਬੱਚੇ ਦੇ ਮਾਤਾ-ਪਿਤਾ ਨੂੰ ਬਹਿਲਾ-ਫੁਸਲਾ ਕੇ ਚੰਡੀਗੜ੍ਹ ਦੇ ਮਨੀਮਾਜਰਾ ਤੋਂ ਸੈਕਟਰ 6 ਹਸਪਤਾਲ ਲਿਆਂਦਾ ਅਤੇ ਪਹਿਲਾਂ ਪਿਤਾ ਨੂੰ ਇਕ ਜਗ੍ਹਾ ਬਿਠਾ ਕੇ ਬੱਚੇ ਦੀ ਮਾਂ ਦੇ ਨਾਲ ਡਾਕਟਰ ਕੋਲ ਜਾਣ ਦੇ ਬਹਾਨੇ ਲੈ ਗਿਆ ਅਤੇ ਮਹਿਲਾ ਤੋਂ ਬੱਚਾ ਲੈ ਕੇ ਫਰਾਰ ਹੋ ਗਿਆ। ਉਸ ਤੋਂ ਬਾਅਦ ਇਕ ਮਹਿਲਾ ਨੂੰ ਇਹ ਬੱਚਾ ਸੌਂਪ ਕੇ ਮੁਲਜ਼ਮ ਅਤੇ ਦੂਜੀ ਮਹਿਲਾ ਫਰਾਰ ਹੋ ਗਏ। ਇਸ ਮਾਮਲੇ ਦਾ ਇਕ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਇਆ ਹੈ, ਜਿਸ ਵਿਚ ਅਗਵਾ ਹੋਣ ਵਾਲੇ ਬੱਚੇ ਦੀ ਮਾਂ ਆਪਣੇ ਬੱਚੇ ਨੂੰ ਲੈ ਕੇ ਮੁਲਜ਼ਮ ਨਾਲ ਜਾ ਰਹੀ ਹੈ। ਹੁਣ ਪੁਲਿਸ ਇਸ ਮਾਮਲੇ ਨੂੰ ਲੈ ਕੇ ਜਾਂਚ ਪੜਤਾਲ ਕਰ ਰਹੀ ਹੈ ਅਤੇ ਫੁਟੇਜ ਦੇ ਆਧਾਰ ਉਤੇ ਮੁਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ। ਪੰਚਕੂਲਾ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਸੈਕਟਰ 6 ਦੇ ਹਸਪਤਾਲ ਵਿਚ ਪੂਰੀ ਰਾਤ ਏਰੀਆ ਨੂੰ ਲੈ ਕੇ ਭਿੜਦੀਆਂ ਰਹੀਆਂ। ਬੱਚੇ ਦਾ ਪਰਿਵਾਰ ਪੂਰੀ ਰਾਤ ਪੈਦਲ ਹੀ ਕਦੇ ਮਨੀਮਾਜਰਾ ਪੁਲਿਸ ਸਟੇਸ਼ਨ ਅਤੇ ਕਦੇ ਸੈਕਟਰ 6 ਦੀ ਚੌਕੀ ਲਗਾਤਾਰ ਚੱਕਰ ਲਗਾਉਂਦਾ ਰਿਹਾ। ਬੱਚੇ ਦੀ ਮਾਂ ਸੁਮਨ ਦੇਵੀ ਨੇ ਕਿਹਾ ਕਿ ਇਹੀ ਬੱਚਾ ਕਿਸੇ ਵੱਡੇ ਅਧਿਕਾਰੀ ਦਾ ਹੁੰਦਾ ਤਾਂ ਪੂਰੀ ਪੁਲਿਸ ਲੱਗ ਜਾਂਦੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ