ਨਿਗਮ ਮੁਲਾਜ਼ਮਾਂ ਵਲੋਂ ਨਾਅਰੇਬਾਜ਼ੀ
ਪਟਿਆਲਾ, 10 ਜਨਵਰੀ (ਅਮਰਵੀਰ ਸਿੰਘ ਆਹਲੂਵਾਲੀਆ)- ਨਗਰ ਨਿਗਮ ਪਟਿਆਲਾ ਵਿਖੇ ਹੋਏ ਸਹੁੰ ਚੁੱਕ ਸਮਾਗਮ ਦੇ ਤੁਰੰਤ ਬਾਅਦ ਨਗਰ ਨਿਗਮ ਵਿਚ ਕੰਮ ਕਰਦੀਆਂ ਮੁਲਾਜ਼ਮ ਜਥੇਬੰਦੀਆਂ ਵਲੋਂ ਨਾਅਰੇਬਾਜ਼ੀ ਸ਼ੁਰੂ ਕੀਤੀ ਗਈ ਹੈ। ਆਗੂਆਂ ਅਨੁਸਾਰ ਕੁਝ ਮੰਗਾਂ ਨੂੰ ਲੈ ਕੇ ਉਨ੍ਹਾਂ ਦੀ ਅਮਨ ਅਰੋੜਾ ਦੇ ਨਾਲ ਬੈਠਕ ਤੈਅ ਕਰਾਈ ਗਈ ਸੀ, ਜੋ ਨਹੀਂ ਕਰਵਾਈ ਜਾ ਰਹੀ।