JALANDHAR WEATHER

ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਚਾਰ ਜ਼ਖ਼ਮੀ

 ਸੰਗਤ ਮੰਡੀ (ਬਠਿੰਡਾ), 10 ਜਨਵਰੀ (ਦੀਪਕ ਸ਼ਰਮਾ) - ਬਠਿੰਡਾ ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪੈਂਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਇਕ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ, ਜਿਸ ਕਾਰਨ ਕਾਰ ਵਿੱਚ ਸਵਾਰ ਪੰਜ ਵਿਅਕਤੀਆਂ ਵਿਚੋਂ ਚਾਰ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਪਥਰਾਲਾ ਦੇ ਅਧਿਕਾਰੀ ਜਗਜੀਤ ਸ਼ਰਮਾ ਨੇ ਦੱਸਿਆ ਹੈ ਕਿ ਕਾਰ ਸਵਾਰ ਡੱਬਵਾਲੀ ਤੋਂ ਬਠਿੰਡਾ ਨੂੰ ਜਾ ਰਹੇ ਸਨ ਅਤੇ ਟਰੱਕ ਬਠਿੰਡਾ ਤੋਂ ਬੀਕਾਨੇਰ ਨੂੰ ਜਾ ਰਿਹਾ ਸੀ ਤਾਂ ਜਦ ਇਹ ਦੋਨੋਂ ਪਿੰਡ ਚੱਕ ਰੁਲਦੂ ਸਿੰਘ ਵਾਲਾ ਕੋਲ ਪਹੁੰਚੇ ਤਾਂ ਇਨ੍ਹਾਂ ਦੀ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਕਾਰ ਗਲਤ ਦਿਸ਼ਾ ਵੱਲ ਆ ਰਹੀ ਸੀ, ਜਿਸ ਕਾਰਨ ਕਾਰਨ ਇਹ ਹਾਦਸਾ ਹੋਇਆ।ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚੋਂ ਰੋਕਾ ਆਉਣ 'ਤੇ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ