ਸੰਘਣੀ ਧੁੰਦ ਨੇ ਜਨ ਜੀਵਨ ਕੀਤਾ ਬੁਰੀ ਤਰ੍ਹਾਂ ਪ੍ਰਭਾਵਿਤ
ਬਟਾਲਾ, (ਗੁਰਦਾਸਪੁਰ), 10 ਜਨਵਰੀ (ਸਤਿੰਦਰ ਸਿੰਘ)- ਅੱਜ 2025 ਸਾਲ ਵਿਚ ਪਈ ਇਸ ਸੀਜਨ ਦੀ ਸਭ ਤੋਂ ਸੰਘਣੀ ਧੁੰਦ ਕਾਰਨ ਬਟਾਲਾ ਵਿਚ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਨਜ਼ਰ ਆ ਰਿਹਾ ਹੈ। ਇਸ ਸੰਘਣੀ ਧੁੰਦ ਕਾਰਨ ਡਿਊਟੀ ਉਪਰ ਸਮੇਂ ਸਿਰ ਪਹੁੰਚਣ ਵਾਲੇ ਮੁਲਾਜ਼ਮਾਂ ਅਤੇ ਸਕੂਲ ਪਹੁੰਚਣ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਵਾਹਨ ਲਾਈਟਾਂ ਜਗਾ ਕੇ ਬਹੁਤ ਹੌਲੀ-ਹੌਲੀ ਇਕ-ਦੂਸਰੇ ਦੇ ਸਹਾਰੇ ਪਿੱਛੇ ਚੱਲ ਰਹੇ ਹਨ ਤਾਂ ਕਿ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰ ਜਾਵੇ।