ਉੱਤਰ ਪ੍ਰਦੇਸ਼ : ਮਹਾਕੁੰਭ 2025 ਲਈ ਛੇ ਤਰ੍ਹਾਂ ਦੇ ਵਾਹਨ ਈ-ਪਾਸ ਜਾਰੀ ਕੀਤੇ ਜਾਣਗੇ
ਪ੍ਰਯਾਗਰਾਜ (ਉੱਤਰ ਪ੍ਰਦੇਸ਼), 3 ਜਨਵਰੀ (ਏਐਨਆਈ): ਉੱਤਰ ਪ੍ਰਦੇਸ਼ ਸਰਕਾਰ ਆਗਾਮੀ ਮਹਾਂਕੁੰਭ 2025 ਮੇਲੇ ਵਿੱਚ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਛੇ ਵੱਖ-ਵੱਖ ਕਿਸਮ ਦੇ ਵਾਹਨ ਈ-ਪਾਸ ਜਾਰੀ ਕਰੇਗੀ । ਵੀਆਈਪੀਜ਼ ਲਈ ਸਫ਼ੈਦ, ਅਖਾੜਿਆਂ ਲਈ ਭਗਵਾ, ਸੰਸਥਾਵਾਂ ਲਈ ਪੀਲਾ, ਮੀਡੀਆ ਕਰਮੀਆਂ ਲਈ ਅਸਮਾਨੀ ਨੀਲਾ, ਪੁਲਿਸ ਲਈ ਨੀਲਾ ਅਤੇ ਐਮਰਜੈਂਸੀ ਵਾਹਨਾਂ ਲਈ ਲਾਲ ਰੰਗ ਦੇ ਪਾਸ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਸ਼ਰਧਾਲੂਆਂ ਦੀ ਸਹੂਲਤ, ਸੁਚਾਰੂ ਪ੍ਰਬੰਧ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਆਪਕ ਵਾਹਨ ਪਾਰਕਿੰਗ ਪ੍ਰਬੰਧ ਕੀਤੇ ਗਏ ਹਨ। ਪਾਸ ਧਾਰਕਾਂ ਦੀ ਹਰੇਕ ਸ਼੍ਰੇਣੀ ਦੇ ਆਧਾਰ 'ਤੇ ਇਕ ਕੋਟਾ ਨਿਰਧਾਰਤ ਕੀਤਾ ਜਾਵੇਗਾ, ਹਰੇਕ ਵਿਭਾਗ ਵਾਹਨ ਪਾਸਾਂ ਦੀ ਪ੍ਰਵਾਨਗੀ ਲਈ ਇਕ ਨੋਡਲ ਅਫਸਰ ਨਾਮਜ਼ਦ ਕਰੇਗਾ।