JALANDHAR WEATHER

ਅਰੁਣਾਚਲ ਪ੍ਰਦੇਸ਼ 'ਚ ਜੰਮੀ ਝੀਲ 'ਚ ਧੱਸੇ ਸੈਲਾਨੀ

ਸੈਲਾ ਦੱਰਾ (ਅਰੁਣਾਚਲ ਪ੍ਰਦੇਸ਼) , 5 ਜਨਵਰੀ - ਅਰੁਣਾਚਲ ਦਾ ਸੈਲਾ ਦੱਰਾ ਖੇਤਰ 'ਚ ਸੈਲਾਨੀ ਵੱਡੀ ਪੱਧਰ 'ਤੇ ਪਹੁੰਚਦੇ ਹਨ। ਪਰ ਇਥੇ ਵਾਪਰੀ ਇਕ ਘਟਨਾ ਦੀ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਧਿਆਨ ਖਿੱਚਿਆ ਹੈ। ਘਟਨਾ ਵਿਚ ਸੈਲਾਨੀਆਂ ਦਾ ਇਕ ਸਮੂਹ ਜੰਮੇ ਹੋਏ ਝੀਲ 'ਤੇ ਬਰਫ਼ ਦੇ ਅਚਾਨਕ ਟੁੱਟਣ ਤੋਂ ਬਾਅਦ ਜੰਮੇ ਪਾਣੀ ਵਿਚ ਡਿੱਗ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਸੈਲਾਨੀ ਬਰਫ਼ ਨਾਲ ਢਕੇ ਹੋਏ ਖੇਤਰ 'ਤੇ ਖੜੇ ਹੋਏ ਸਨ । ਘਟਨਾ ਦੀ ਵੀਡੀਓ ਸਾਹਮਣੇ ਆਉਣ 'ਤੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਵੀ ਅਰੁਣਾਚਲ ਦੇ ਸੇਲਾ ਦੱਰੇ ਦਾ ਦੌਰਾ ਕਰਨ ਵਾਲੇ ਸੈਲਾਨੀਆਂ ਲਈ ਸਲਾਹ ਸਾਂਝੀ ਕੀਤੀ। ਕੇਂਦਰੀ ਮੰਤਰੀ ਵਲੋਂ ਇਹ ਸਲਾਹ ਇਕ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਾਰੀ ਕੀਤੀ ਗਈ ਹੈ, ਜਿਸ ਵਿਚ ਸੈਲਾਨੀ ਬਰਫ਼ ਨਾਲ ਜੰਮੀ ਝੀਲ 'ਚ ਧੱਸ ਗਏ ਸਨ। ਹਾਲਾਂਕਿ ਉਨ੍ਹਾਂ ਨੂੰ ਬਾਅਦ 'ਚ ਜੱਦੋ-ਜਹਿਦ ਬਾਅਦ ਕੱਢ ਲਿਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ