ਨੌਜਵਾਨ ਲੜਕੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ
ਨਵਾਂ ਪਿੰਡ (ਅੰਮ੍ਰਿਤਸਰ) , 3 ਜਨਵਰੀ (ਜਸਪਾਲ ਸਿੰਘ )- ਨਵਾਂ ਪਿੰਡ ਵਾਸਨੀਕ ਨੌਜਵਾਨ ਲੜਕੀ ਤਨਪ੍ਰੀਤ ਕੌਰ (20)ਵਲੋਂ ਸ਼ਾਮ 2 ਵਜੇ ਦੇ ਕਰੀਬ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦੀ ਮੰਦਭਾਗੀ ਘਟਨਾ ਖ਼ਬਰ ਹੈ । ਇਸ ਸੰਬੰਧੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਜਸਵਿੰਦਰ ਸਿੰਘ ਥਾਣਾ ਮੁੱਖੀ ਜੰਡਿਆਲਾ ਗੁਰੂ ਤੇ ਏ.ਐੱਸ.ਆਈ. ਰਛਪਾਲ ਸਿੰਘ ਇੰਚਾਰਜ ਪੁਲਿਸ ਚੌਂਕੀ ਨਵਾਂ ਪਿੰਡ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਚਾਚਾ ਹਰਪ੍ਰੀਤ ਸਿੰਘ ਬਿਆਨਾਂ ਦੇ ਆਧਾਰ 'ਤੇ ਧਾਰਾ 194 ਬੀ.ਐੱਨ.ਐੱਸ.ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਲਈ ਲਾਸ਼ ਨੂੰ ਮੋਰਚਰੀ 'ਚ ਰੱਖਵਾਇਆ ਗਿਆ।ਉਨ੍ਹਾਂ ਦੱਸਿਆ ਕਿ ਖ਼ੁਦਕੁਸ਼ੀ ਦੀ ਵਜ੍ਹਾ ਜਾਨਣ ਲਈ ਪੁਲਿਸ ਛਾਣਬੀਣ ਜਾਰੀ ਹੈ । ਜ਼ਿਕਰਯੋਗ ਹੈ ਕਿ ਉਪਰੋਕਤ ਮ੍ਰਿਤਕ ਲੜਕੀ ਦੀ ਮਾਤਾ -ਪਿਤਾ ਵਲੋਂ ਵੀਂ ਕੁਝ ਸਮਾਂ ਪਹਿਲਾਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ ਸੀ।