ਅਮਰੀਕਾ ਨਾਲ ਸਾਡੇ ਬਹੁਤ ਡੂੰਘੇ ਅਤੇ ਕਰੀਬੀ ਸੰਬੰਧ ਹਨ - ਰਣਧੀਰ ਜੈਸਵਾਲ
ਨਵੀਂ ਦਿੱਲੀ, 3 ਜਨਵਰੀ - ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਹੈ ਕਿ ਅਮਰੀਕਾ ਨਾਲ ਸਾਡੇ ਬਹੁਤ ਡੂੰਘੇ ਅਤੇ ਕਰੀਬੀ ਸੰਬੰਧ ਹਨ। ਅਸੀਂ ਆਉਣ ਵਾਲੀ ਟਰੰਪ ਸਰਕਾਰ ਨਾਲ ਵੀ ਮਜ਼ਬੂਤੀ ਨਾਲ ਕੰਮ ਕਰਨਾ ਚਾਹਾਂਗੇ। ਅਸੀਂ ਆਉਣ ਵਾਲੇ ਦਿਨਾਂ 'ਚ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਾਂਗੇ।