ਭਾਰਤ ਦੇ ਲੋਕ ਕਦੇ ਭੁੱਲ ਨਹੀਂ ਸਕਣਗੇ ਡਾ. ਮਨਮੋਹਨ ਸਿੰਘ ਦੇ ਯੋਗਦਾਨ ਨੂੰ - ਗਹਿਲੋਤ
ਨਵੀਂ ਦਿੱਲੀ, 3 ਜਨਵਰੀ - ਮਰਹੂਮ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਸਮਾਰਕ 'ਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਅਸ਼ੋਕ ਗਹਿਲੋਤ ਨੇ ਕਿਹਾ, "... ਮਹਾਨ ਅਰਥ ਸ਼ਾਸਤਰੀ ਅਤੇ ਨਿਮਰ ਵਿਅਕਤੀ ਡਾ: ਮਨਮੋਹਨ ਸਿੰਘ ਦੇ ਦਿਹਾਂਤ ਤੋਂ ਬਾਅਦ ਅੰਤਰਰਾਸ਼ਟਰੀ ਮੀਡੀਆ ਜਿਸ ਤਰ੍ਹਾਂ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਹੈ, ਆਪਣੇ ਆਪ ਵਿਚ ਉਹ ਇਕ ਸੰਦੇਸ਼ ਹੈ। ... ਅਮਰੀਕਾ-ਭਾਰਤ ਸੰਬੰਧ ਵੀ ਉਨ੍ਹਾਂ ਦਾ ਇਕ ਬਹੁਤ ਵੱਡਾ ਫੈਸਲਾ ਸੀ... ਭਾਰਤ ਦੇ ਲੋਕ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਭੁੱਲ ਨਹੀਂ ਸਕਣਗੇ। ਗੁਰਦੁਆਰਾ ਸਾਹਿਬ ਵਿਚ ਇੰਨਾ ਵੱਡਾ ਇਕੱਠ ਇਸ ਦਾ ਪ੍ਰਤੀਕ ਹੈ..."।