ਇਕ ਕਿੱਲੋ ਹੈਰੋਇਨ ਸਮੇਤ ਇਕ ਕਾਬੂ
ਖੇਮਕਰਨ, (ਤਰਨਤਾਰਨ), 1 ਜਨਵਰੀ (ਰਾਕੇਸ਼ ਬਿੱਲਾ)- ਸੀ. ਆਈ. ਏ. ਤਰਨ ਤਾਰਨ ਦੀ ਟੀਮ ਨੇ ਬੀਤੇ ਕੱਲ੍ਹ ਕਾਰਵਾਈ ਕਰਦੇ ਹੋਏ ਦਾਣਾ ਮੰਡੀ ਖੇਮਕਰਨ ’ਚੋਂ ਇਕ ਤਸਕਰ ਨੂੰ ਇਕ ਕਿੱਲੋ ਹੈਰੋਇਨ ਸਮੇਤ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਵਲੋਂ ਕਾਬੂ ਕੀਤੇ ਗਏ ਹੈਰੋਇਨ ਤਸਕਰ ਦੀ ਪਛਾਣ ਸ਼ਹਿਬਾਜ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਕਲਸ ਵਜੋਂ ਹੋਈ ਹੈ। ਐਸ. ਐਚ. ਓ. ਖੇਮਕਰਨ ਐਸ. ਆਈ. ਗੁਰਵਿੰਦਰ ਸਿੰਘ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਦੋਸ਼ੀ ਵਿਰੁੱਧ ਥਾਣਾ ਖੇਮਕਰਨ ’ਚ ਐਫ਼. ਆਈ. ਆਰ. ਨੰਬਰ 142 ਧਾਰਾ 21 ਸੀ , 61, 85 ਅਧੀਨ ਕੇਸ ਦਰਜ ਕੀਤਾ ਗਿਆ ਹੈ ਤੇ ਸੰਬੰਧਿਤ ਜਾਂਚ ਏਜੰਸੀ ਵਲੋਂ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।